ਬਿਉਰੋ ਰਿਪੋਰਟ : T-20 WORLD CUP 2022 ਦੇ ਸੈਮੀਫਾਈਲ ਵਿੱਚ ਭਾਰਤ ਦੇ ਸ਼ਰਮਨਾਕ ਪ੍ਰਦਰਸ਼ਨ ਤੋਂ ਬਾਅਦ BCCI ਨੇ ਵੱਡਾ ਫੈਸਲਾ ਲਿਆ ਹੈ। ਬੋਰਡ ਵੱਲੋਂ ਵੱਡਾ ਬਦਲਾਅ ਕਰਦੇ ਹੋਏ ਸਾਰੇ ਸਲੈਕਟਰ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ । ਅਤੇ ਨਵੀਆਂ ਅਰਜ਼ੀਆਂ ਮੰਗਿਆਂ ਗਈਆਂ ਹਨ। ਜਿੰਨਾਂ ਚੋਣ ਕਰਤਾਵਾਂ ‘ਤੇ ਗਾਜ਼ ਡਿੱਗੀ ਹੈ ਉਨ੍ਹਾਂ ਵਿੱਚ ਚੇਤਨ ਸ਼ਰਮਾ,ਹਰਵਿੰਦਰ ਸਿੰਘ,ਸੁਨੀਲ ਜੋਸ਼ੀ,ਦੇਬਾਸ਼ੀਸ਼ ਮੋਹੰਤੀ ਦਾ ਨਾਂ ਸ਼ਾਮਲ। ਬੀਸੀਸੀਆਈ ਦੇ ਇਸ ਫੈਸਲੇ ਤੋਂ ਬਾਅਦ ਵੱਡਾ ਸਵਾਲ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਕਿਹੜੇ ਖਿਡਾਰੀ ਜਾਂ ਫਿਰ ਕੋਚ ‘ਤੇ ਗਾਜ਼ ਡਿੱਗ ਸਕਦੀ ਹੈ ।
ਅਰਜ਼ੀ ਦੇਣ ਵਾਲਿਆਂ ਲਈ ਗਾਈਡ ਲਾਈਨ
1 7 ਟੈਸਟ ਮੈਚ
2. 30 ਫਸਟ ਕਲਾਸ ਮੈਚ ਖੇਡੇ ਹੋਣੇ ਚਾਹੀਦੇ ਹਨ
3 10 ODI ਅਤੇ 20 ਫਸਟ ਕਲਾਸ ਮੈਚ ਖੇਡੇ ਹੋਣੇ ਚਾਹੀਦੇ ਹਨ
4. ਜਿਸ ਨੇ ਅਪਲਾਈ ਕਰਨਾ ਹੈ ਉਸ ਨੂੰ ਕ੍ਰਿਕਟ ਤੋਂ ਸੰਨਿਆਸ ਲਏ 5 ਸਾਲ ਦਾ ਸਮਾਂ ਹੋ ਗਿਆ ਹੋਵੇ
ਖ਼ਬਰਾਂ
: ਬੀਸੀਸੀਆਈ ਨੇ ਰਾਸ਼ਟਰੀ ਚੋਣਕਾਰ (ਸੀਨੀਅਰ ਪੁਰਸ਼) ਦੇ ਅਹੁਦੇ ਲਈ ਅਰਜ਼ੀਆਂ ਨੂੰ ਸੱਦਾ ਦਿੱਤਾ।
ਵੇਰਵੇ: https://t.co/inkWOSoMt9
— BCCI (@BCCI) 18 ਨਵੰਬਰ, 2022
ਰੋਹਿਤ ਸ਼ਰਮਾ ਦੀ ਕਪਤਾਨੀ ਖਤਰੇ ਵਿੱਚ
ਬੀਸੀਸੀਆਈ ਦੇ ਸੂਤਰਾਂ ਮੁਤਾਬਿਕ ਜਲਦ ਹੀ ਬੋਰਡ ਰੋਹਿਤ ਸ਼ਰਮਾ,ਵਿਰਾਟ ਕੋਹਲੀ ਅਤੇ ਕੋਚ ਰਾਹੁਲ ਦ੍ਰਵਿੜ ਨੂੰ ਬੁਲਾ ਸਕਦਾ ਹੈ ਅਤੇ ਹਾਰ ਦੀ ਵਜ੍ਹਾ ਬਾਰੇ ਸਵਾਲ ਜਵਾਬ ਕਰ ਸਕਦਾ ਹੈ। ਹਾਰਦਿਕ ਪਾਂਡਿਆ ਨਿਊਜ਼ੀਲੈਂਡ ਟੂਰ ‘ਤੇ ਟੀ-20 ਮੈਂਚਾ ਵਿੱਚ ਭਾਰਤ ਦੀ ਕਪਤਾਨੀ ਕਰ ਰਹੇ ਹਨ । ਜੇਕਰ ਉਹ ਹਿੱਟ ਹੁੰਦੇ ਹਨ ਤਾਂ ਭਵਿੱਖ ਨੂੰ ਵੇਖ ਦੇ ਹੋਏ ਬੀਸੀਸੀਆਈ ਉਨ੍ਹਾਂ ਨੂੰ ਟੀ-20 ਦੀ ਕਮਾਨ ਸੌਂਪ ਸਕਦੇ ਹਨ। ਇਸ ਤੋਂ ਇਲਾਵਾ ਹਾਰਦਿਕ ਦੇ ਹੱਕ ਵਿੱਚ ਇਕ ਹੋਰ ਵੱਡੀ ਵਜ੍ਹਾ ਇਹ ਹੈ ਕਿ ਉਨ੍ਹਾਂ ਨੇ ਪਹਿਲੀ ਵਾਰ IPL ਵਿੱਚ ਕਪਤਾਨੀ ਕਰਦੇ ਹੋਏ ਗੁਜਰਾਤ ਦੀ ਟੀਮ ਨੂੰ ਚੈਂਪੀਅਨ ਬਣਾਇਆ ਸੀ । ਵਿਰਾਟ ਕੋਹਲੀ ਦਾ ਏਸ਼ੀਆ ਕੱਪ ਅਤੇ ਵਰਲਡ ਕੱਪ ਵਿੱਚ ਚੰਗਾ ਪ੍ਰਦਰਸ਼ਨ ਰਿਹਾ ਹੈ ਪਰ ਦੌੜਾਂ ਦੀ ਰਫ਼ਤਾਰ ਨੂੰ ਲੈਕੇ ਉਨ੍ਹਾਂ ‘ਤੇ ਵੀ ਸਵਾਲ ਉੱਠ ਦੇ ਰਹੇ ਹਨ । ਅਜਿਹੇ ਵਿੱਚ ਜੇਕਰ ਉਨ੍ਹਾਂ ਨੂੰ ਟੀ-20 ਵਿੱਚ ਬਣੇ ਰਹਿਣਾ ਹੈ ਤਾਂ ਦੌੜਾਂ ਦੀ ਰਫ਼ਤਾਰ ਵਧਾਉਣੀ ਹੋਵੇਗੀ, ਦਿਨੇਸ਼ ਕਾਰਤਿਕ, ਕੇ ਐੱਲ ਰਾਹੁਲ ਦਾ ਟੀਮ ਤੋਂ ਬਾਹਰ ਹੋਣਾ ਤੈਅ ਹੈ । ਨਿਊਜ਼ੀਲੈਂਡ ਲਈ ਵੀ ਉਨ੍ਹਾਂ ਨੂੰ ਚੁਣਿਆ ਨਹੀਂ ਗਿਆ । ਇਸ ਤੋਂ ਇਲਾਵਾ ਸਪਿਨ ਗੇਂਦਬਾਜ਼ ਅਸ਼ਵਿਨ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ‘ਤੇ ਵੀ ਗਾਜ਼ ਡਿੱਗ ਸਕਦੀ ਹੈ। ਕੋਚ ਰਾਹੁਲ ਦ੍ਰਵਿੜ ‘ਤੇ ਵੀ ਲਗਾਤਾਰ ਸਵਾਲ ਉੱਠ ਰਹੇ ਹਨ ਕਿ ਆਖਿਰ ਉਨ੍ਹਾਂ ਨੇ ਸੈਮੀਫਾਈਲ ਵਿੱਚ ਸਹੀ ਸਮੀਕਰਨ ਨਾਲ ਟੀਮ ਮੈਦਾਨ ਵਿੱਚ ਕਿਉਂ ਨਹੀਂ ਉਤਾਰੀ ।
The post T20 ਵਰਲਡ ਕੱਪ ‘ਚ ਹਾਰ ਤੋਂ ਬਾਅਦ BCCI ਦਾ ਵੱਡਾ ਐਕਸ਼ਨ,ਸਾਰੇ ਸਲੈਕਟਰ ਬਰਖ਼ਾਸਤ,ਅਗਲਾ ਨੰਬਰ … appeared first on The Khalas Tv.