MCD ਚੋਣ ਪ੍ਰਚਾਰ ‘ਚ ਕੇਜਰੀਵਾਲ ਦਾ ਕੇਂਦਰ ‘ਤੇ ਹਮਲਾ-‘ਭਾਜਪਾ ਨੇ ਮੇਰਾ ਕੰਮ ਰੋਕਣ ਨੂੰ LG ਸਾਬ੍ਹ ਨੂੰ ਲਗਾਇਆ’ Daily Post Live


ਦਿੱਲੀ ਵਿਚ ਅਗਲੇ ਮਹੀਨੇ ਹੋਣ ਵਾਲੀਆਂ ਐੱਮਸੀਡੀ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਚਰਮ ‘ਤੇ ਹੈ। ਅਜਿਹੇ ਵਿਚ ਸਾਰੇ ਦਲ ਇਕ-ਦੂਜੇ ‘ਤੇ ਹਮਲੇ ਕਰ ਰਹੇ ਹਨ। ਇਸ ਚੁਣਾਵੀ ਜੰਗ ਵਿਚ ਦਿੱਲੀ ਵਿਚ ਸੱਤਾਧਾਰੀ ਆਮ ਆਦਮ ਪਾਰਟੀ ਦੇ ਸੁਪਰੀਮੋ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਵੀ ਖਿੱਚ ਲਿਆਏ ਹਨ।

ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਕਿਹਾ ਕਿ ਉਹ ਉਨ੍ਹਾਂ ਲੋਕਾਂ ਨੂੰ ਵੋਟ ਨਾ ਦੇਣ ਜੋ ਦਿੱਲੀ ‘ਚ ਵਿਕਾਸ ਅਤੇ ਭਲਾਈ ਦੇ ਕੰਮਾਂ ਨੂੰ ਰੋਕਣਾ ਚਾਹੁੰਦੇ ਹਨ। ਇਸ ਦੌਰਾਨ ਕੇਜਰੀਵਾਲ ਨੇ ਉਪ ਰਾਜਪਾਲ ਦਫਤਰ ਅਤੇ ਭਾਜਪਾ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ‘ਤੇ ਦਿੱਲੀ ਸਰਕਾਰ ਦੇ ਕੰਮ ‘ਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਮੇਰੇ ਕੰਮ ਨੂੰ ਰੋਕਣ ਲਈ ਐਲਜੀ ਸਾਹਬ ਨੂੰ ਤਾਇਨਾਤ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਵੋਟ ਨਾ ਦਿਓ ਜੋ ਦਿੱਲੀ ਦੀ ਤਰੱਕੀ ਨੂੰ ਰੋਕਣਾ ਚਾਹੁੰਦੇ ਹਨ।

ਕੇਂਦਰੀ ਦਿੱਲੀ ਦੇ ਪਹਾੜਗੰਜ ਵਿੱਚ ਦਿੱਲੀ ਨਗਰ ਨਿਗਮ (ਐਮਸੀਡੀ) ਚੋਣ ਲਈ ਇੱਕ ਪ੍ਰਚਾਰ ਰੈਲੀ ਵਿੱਚ, ਉਨ੍ਹਾਂ ਨੇ ਸਕੂਲ ਅਤੇ ਹਸਪਤਾਲ ਬਣਾਉਣ ਦੇ ਨਾਲ-ਨਾਲ ਮੁਫਤ ਬਿਜਲੀ ਅਤੇ ਪਾਣੀ ਪ੍ਰਦਾਨ ਕਰਨ ਵਿੱਚ ਆਪਣੀ ਸਰਕਾਰ ਦੇ ਯਤਨਾਂ ਬਾਰੇ ਗੱਲ ਕੀਤੀ। ਉਨ੍ਹਾਂ ਅਫ਼ਸੋਸ ਜਤਾਇਆ ਕਿ ਸਰਕਾਰ ਸ਼ਹਿਰ ਵਿੱਚ ਸਫ਼ਾਈ ਵਿੱਚ ਸੁਧਾਰ ਲਈ ਬਹੁਤਾ ਕੁਝ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਦਿੱਲੀ ਨਗਰ ਨਿਗਮ ਦੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਆਪਣੇ ਕਾਰਜਕਾਲ ਦੌਰਾਨ ਸਕੂਲਾਂ ਅਤੇ ਹਸਪਤਾਲਾਂ ਦਾ ਸੁਧਾਰ ਕੀਤਾ, ਮੁਫ਼ਤ ਬਿਜਲੀ ਅਤੇ ਪਾਣੀ ਮੁਹੱਈਆ ਕਰਵਾਇਆ, ਸੀ.ਸੀ.ਟੀ.ਵੀ. ਲਗਾਏ ਅਤੇ ਮੁਹੱਲਾ ਕਲੀਨਿਕ ਸਥਾਪਿਤ ਕੀਤੇ, ਪਰ ਸਾਨੂੰ ਦੁੱਖ ਹੁੰਦਾ ਹੈ ਕਿ ਅਸੀਂ ਸਾਫ਼-ਸਫ਼ਾਈ ਦੇ ਸੁਧਾਰ ਲਈ ਕੁਝ ਨਹੀਂ ਕੀਤਾ ਕਿਉਂਕਿ ਇਹ ਸਾਡੀ ਜ਼ਿੰਮੇਵਾਰੀ ਹੈ। ਐਮ.ਸੀ.ਡੀ. ਸਾਨੂੰ ਦਿੱਲੀ ਨੂੰ ਸਾਫ਼ ਕਰਨ ਦਾ ਇੱਕ ਮੌਕਾ ਦਿਓ। ਅਸੀਂ ਨਤੀਜੇ ਲਿਆਵਾਂਗੇ। ‘ਆਪ’ ਮੁਖੀ ਨੇ ਦਿੱਲੀ ‘ਚ ਕੂੜੇ ਦਾ ਪਹਾੜ ਨਾ ਬਣਨ ਦੇਣ ਦਾ ਵਾਅਦਾ ਵੀ ਕੀਤਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

4 ਦਸੰਬਰ ਨੂੰ ਹੋਣ ਵਾਲੀਆਂ ਐਮਸੀਡੀ ਚੋਣਾਂ ਜਿੱਤਣ ਦਾ ਭਰੋਸਾ ਜਤਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਅਸੀਂ ਐਮਸੀਡੀ ਚੋਣਾਂ ਜਿੱਤਾਂਗੇ, ਬੱਸ ਇਹ ਦੇਖਣਾ ਚਾਹੁੰਦੇ ਹਾਂ ਕਿ ਸਾਨੂੰ ਕਿੰਨੀਆਂ ਸੀਟਾਂ ਮਿਲਦੀਆਂ ਹਨ। ਵਿਧਾਨ ਸਭਾ ਚੋਣਾਂ ਵਿੱਚ ਤੁਸੀਂ ਮੈਨੂੰ 70 ਵਿੱਚੋਂ 67 ਸੀਟਾਂ ਦਿੱਤੀਆਂ ਸਨ। ਮੈਨੂੰ ਅਜਿਹੀਆਂ ਜਿੱਤਾਂ ਦਾ ਸੁਆਦ ਚੱਖਣ ਦੀ ਆਦਤ ਹੈ। ਮੈਂ ਇਸ ਤੋਂ ਘੱਟ ਕੁਝ ਨਹੀਂ ਚਾਹੁੰਦਾ।

The post MCD ਚੋਣ ਪ੍ਰਚਾਰ ‘ਚ ਕੇਜਰੀਵਾਲ ਦਾ ਕੇਂਦਰ ‘ਤੇ ਹਮਲਾ-‘ਭਾਜਪਾ ਨੇ ਮੇਰਾ ਕੰਮ ਰੋਕਣ ਨੂੰ LG ਸਾਬ੍ਹ ਨੂੰ ਲਗਾਇਆ’ appeared first on Daily Post Punjabi.

Leave a Comment