AIG ਅਸ਼ੀਸ਼ ਕਪੂਰ ਦੀ ਪਤਨੀ ਤੋਂ ਪੁੱਛਗਿੱਛ, ਵਿਜੀਲੈਂਸ ਨੇ ਪੇਪਰ ‘ਤੇ ਲਿਖ ਕੇ ਦਿੱਤੇ 25 ਸਵਾਲ Daily Post Live


‘ਦ ਖ਼ਾਲਸ ਬਿਊਰੋ : ਰਿਸ਼ਵਤਖੋਰੀ ਮਾਮਲੇ ਵਿੱਚ ਗ੍ਰਿਫ਼ਤਾਰ AIG ਅਸ਼ੀਸ਼ ਕਪੂਰ ਨੂੰ ਲੈ ਕੇ ਹੁਣ ਵਿਜੀਲੈਂਸ ਨੇ ਆਪਣੀ ਜਾਂਚ ਪੜਤਾਲ ਨੂੰ ਹੋਰ ਅੱਗੇ ਵਧਾ ਦਿੱਤਾ ਹੈ। ਇਸ ਮਾਮਲੇ ਵਿੱਚ ਹੁਣ AIG ਅਸ਼ੀਸ਼ ਦੀ ਪਤਨੀ ਤੋਂ ਵੀ ਪੁੱਛਗਿੱਛ ਕੀਤੀ ਗਈ। ਵਿਜੀਲੈਂਸ ਨੇ AIG ਅਸ਼ੀਸ਼ ਕਪੂਰ ਦੀ ਪਤਨੀ ਨੂੰ ਪੇਪਰ ‘ਤੇ ਲਿਖ ਕੇ 25 ਸਵਾਲ ਦਿੱਤੇ ਹਨ ਤੇ ਇਹਨਾਂ ਦਾ ਜਵਾਬ 1 ਦਸੰਬਰ ਤੱਕ ਮੰਗਿਆ ਹੈ।

ਇਹਨਾਂ ਸਵਾਲਾਂ ਵਿੱਚ ਮੁੱਖ ਤੌਰ ‘ਤੇ ਬੈਂਕ ਖਾਤਿਆਂ ਦੀ ਜਾਣਕਾਰੀ, ਜਾਇਦਾਦ ਦਾ ਵੇਰਵਾ ਤੇ ਬੱਚਿਆ ਦੀ ਪੜ੍ਹਾਈ ਮੁੱਖ ਤੌਰ ਤੇ ਹੈ। ਵਿਜੀਲੈਂਸ ਨੇ ਮੁਹਾਲੀ ਥਾਣੇ ਵਿੱਚ ਇਹ ਕਾਰਵਾਈ ਕੀਤੀ ਹੈ।

ਵਿਜੀਲੈਂਸ ਬਿਊਰੋ ਨੇ AIG ਅਸ਼ੀਸ਼ ਕਪੂਰ ਦੀ ਪਤਨੀ ਤੋਂ ਪੁੱਛਿਆ ਹੈ ਕਿ ਉਹਨਾਂ ਦੇ ਕਿਹੜੀਆਂ ਕਿਹੜੀਆਂ ਬੈਂਕਾਂ ਵਿੱਚ ਖਾਤੇ ਹਨ ਤੇ ਕਿਹਨਾਂ ਬੈਂਕਾਂ ‘ਚ ਲੌਕਰ ਹਨ। ਬੈਂਕ ਖਾਤਿਆਂ ਵਿੱਚ ਹੋਇਆ ਲੇਣ ਦੇਣ ਤੇ ਇਸ ਲਈ ਪੈਸੇ ਕਿੱਥੋਂ ਆਏ, ਪਰਿਵਾਰ ਲਈ ਸੋਨੇ ਦੇ ਗਹਿਣੇ ਕਿਵੇਂ ਖਰੀਦੇ ਗਏ, ਚੰਡੀਗੜ੍ਹ, ਮੁਹਾਲੀ, ਪਟਿਆਲਾ ਤੇ ਲਹਿਰਾਗਾਗਾ ਵਿੱਚ ਜਾਇਦਾਦ ਕਿਵੇਂ ਬਣਾਈ ਗਈ, ਬੱਚਿਆਂ ਦੀ ਪੜ੍ਹਾਈ ਕਿੱਥੋਂ ਹੋਈ, ਅਜਿਹੇ 25 ਸਵਾਲਾਂ ਦੀ ਲਿਸਟ AIG ਅਸ਼ੀਸ਼ ਕਪੂਰ ਦੀ ਪਤਨੀ ਨੂੰ ਦਿੱਤੀ ਗਈ ਹੈ। ਤੇ ਇਹਨਾਂ ਦਾ ਜਵਾਬ ਦੇਣ ਲਈ 1 ਦਸੰਬਰ ਤੱਕ ਦਾ ਸਮਾਂ ਦਿੱਛਾ ਹੈ।

AIG ਅਸ਼ੀਸ਼ ਕਪੂਰ ਨੂੰ ਅਕਤੂਬਰ ਮਹੀਨੇ ਵਿੱਚ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ। ਸਹਾਇਕ ਇੰਸਪੈਕਟਰ ਜਨਰਲ ਆਫ ਪੁਲਿਸ ਅਸ਼ੀਸ਼ ਕਪੂਰ ਜੋ ਕਿ ਹੁਣ ਕਮਾਂਡੈਂਟ, ਚੌਥੀ ਆਈ.ਆਰ.ਬੀ, ਪਠਾਨਕੋਟ ਦੇ ਅਹੁਦੇ ‘ਤੇ ਤਾਇਨਾਤ ਹੈ, ਨੂੰ ਵੱਖ-ਵੱਖ ਚੈੱਕਾਂ ਰਾਹੀਂ ਇੱਕ ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ‘

ਰਿਸ਼ਵਤ ਲੈਣ ਦੇ ਇਲਜ਼ਾਮ ਇੱਕ ਮਹਿਲਾ ਵੱਲੋਂ ਲਗਾਏ ਗਏ ਸੀ ਤੇ ਦਾਅਵਾ ਕੀਤਾ ਸੀ ਕਿ ਇੱਕ ਕੇਸ ‘ਚੋਂ ਬਰੀ ਕਰਵਾਉਣ ਵੱਖ ਵੱਖ ਚੈੱਕਾਂ ਰਾਹੀਂ ਅਸ਼ੀਸ਼ ਕਪੂਰ ਨੇ ਆਪਣੇ ਰਿਸ਼ਤੇਦਾਰਾਂ ਦੇ ਖਾਤਿਆਂ ‘ਚ ਪੈਸੇ ਜਮਾ ਕਰਵਾਏ ਸਨ। ਜਿਸ ਦੀ ਪੜਤਾਲ ਕੀਤੀ ਗਈ ਤੇ ਵਿਜੀਲੈਂਸ ਨੇ AIG ਅਸ਼ੀਸ਼ ਕਪੂਰ ਗ੍ਰਿਫ਼ਤਾਰ ਕੀਤਾ।

The post AIG ਅਸ਼ੀਸ਼ ਕਪੂਰ ਦੀ ਪਤਨੀ ਤੋਂ ਪੁੱਛਗਿੱਛ, ਵਿਜੀਲੈਂਸ ਨੇ ਪੇਪਰ ‘ਤੇ ਲਿਖ ਕੇ ਦਿੱਤੇ 25 ਸਵਾਲ appeared first on The Khalas Tv.

Leave a Comment