10 ਪਤਨੀਆਂ, 98 ਬੱਚੇ ਤੇ 568 ਪੋਤੇ-ਪੋਤੀਆਂ ਵਾਲੇ ਪਰਿਵਾਰ ਦਾ ਇਕ ਮੁਖੀਆ, ਬੱਚਿਆਂ ਦੇ ਨਾਂ ਵੀ ਨਹੀਂ ਰਹਿੰਦੇ ਯਾਦ… Daily Post Live


ਆਮ ਤੌਰ ‘ਤੇ ਪਰਿਵਾਰ ਦਾ ਮੁਖੀ ਸਾਰੇ ਟੱਬਰ ਦਾ ਜ਼ਿੰਮਾ ਸੰਭਾਲਦਾ ਹੈ ਅਤੇ ਹਰ ਇੱਕ ਦੀਆਂ ਛੋਟੀਆਂ-ਵੱਡੀਆਂ ਜ਼ਰੂਰਤਾਂ ਦਾ ਧਿਆਨ ਰੱਖਦਾ ਹੈ। ਪਰ ਇੱਕ ਅਜਿਹਾ ਪਰਿਵਾਰ ਵੀ ਹੈ ਜੋ ਇੰਨਾ ਵੱਡਾ ਹੈ ਕਿ ਵਿਅਕਤੀ ਨੂੰ ਆਪਣੇ ਪੋਤੇ-ਪੋਤੀਆਂ ਦੇ ਨਾਮ ਹੀ ਯਾਦ ਨਹੀਂ ਹਨ ‘ਤਾਂ ਅਜਿਹੇ ‘ਚ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਜਾਣਨਾ ਤਾਂ ਦੂਰ ਦੀ ਗੱਲ ਹੈ।

ਉਸ ਵਿਅਕਤੀ ਦਾ ਨਾਮ ਹੈ ਮੂਸਾ ਹਸਾਦਜੀ। ਇਸ ਵਿਅਕਤੀ ਨੇ ਇਕੱਲੇ ਇੰਨਾ ਪਰਿਵਾਰ ਬਣਾਇਆ ਹੈ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਪਰਿਵਾਰ ਬਣ ਗਿਆ ਹੈ। ਦੱਸ ਦੇਈਏ ਕਿ ਮੂਸਾ ਹਸਾਦਜੀ ਦੀਆਂ 10 ਪਤਨੀਆਂ, 98 ਬੱਚੇ ਅਤੇ 568 ਪੋਤੇ-ਪੋਤੀਆਂ ਹਨ। ਉਹ ਸਭ ਤੋਂ ਵੱਡੇ ਪਰਿਵਾਰ ਦਾ ਮੁਖੀ ਹੈ। ਇਸ ਲਈ 700 ਮੈਂਬਰਾਂ ਵਾਲੇ ਪਰਿਵਾਰ ਵਿੱਚ ਹਰ ਕਿਸੇ ਦਾ ਨਾਮ ਯਾਦ ਰੱਖਣਾ ਵੀ ਮੁਖੀਆ ਮੂਸਾ ਲਈ ਇੱਕ ਵੱਡਾ ਕੰਮ ਹੈ।

ਇਹ ਵੀ ਪੜ੍ਹੋ : ਮਹਿੰਗਾ ਹੋ ਗਿਆ ਦੁੱਧ, ਮਦਰ ਡੇਅਰੀ ਨੇ ਫਿਰ ਵਧਾਏ ਰੇਟ, ਹੁਣ 1 ਲੀਟਰ ਲਈ ਚੁਕਾਉਣੇ ਹੋਣਗੇ 64 ਰੁ.

ਇਹ ਪਰਿਵਾਰ ਅਫਰੀਕੀ ਦੇਸ਼ ਯੂਗਾਂਡਾ ਦੇ ਬੁਟਾਲੇਜਾ ਜ਼ਿਲ੍ਹੇ ਵਿੱਚ ਰਹਿੰਦਾ ਹੈ। ਮੁਸਾ ਹਸਾਦਜੀ ਬਹੁ-ਵਿਆਹ ਨੂੰ ਰੱਬ ਦਾ ਵਰਦਾਨ ਮੰਨਦਾ ਹੈ, ਇਸੇ ਲਈ ਉਸ ਨੇ ਇੱਕ ਤੋਂ ਬਾਅਦ ਇੱਕ ਕੁੱਲ 10 ਵਿਆਹ ਕੀਤੇ ਹਨ। ਮੂਸਾ ਦਾ ਕਹਿਣਾ ਹੈ ਕਿ ਉਹ ਯੂਗਾਂਡਾ ਵਿਚ ਇਕਲੌਤਾ ਪਤੀ ਹੋਵੇਗਾ ਜਿਸਦਾ ਇੰਨਾ ਲੰਬਾ-ਚੌੜਾ ਪਰਿਵਾਰ ਹੈ। ਉਸ ਦੀਆਂ 10 ਪਤਨੀਆਂ ਇੱਕੋ ਘਰ ਵਿੱਚ ਰਹਿੰਦੀਆਂ ਹਨ। ਭਾਵੇਂ ਹਰ ਕਿਸੇ ਦਾ ਖਾਣਾ ਵੱਖ-ਵੱਖ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਪਰ ਉਨ੍ਹਾਂ ਦਾ ਆਪਸੀ ਤਾਲਮੇਲ ਵਧੀਆ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਜਾਣਕਾਰੀ ਅਨੁਸਾਰ ਮੂਸਾ ਨੇ ਆਪਣੇ ਬੱਚਿਆਂ ਲਈ ਨੇੜੇ-ਤੇੜੇ ਵੱਖ-ਵੱਖ ਝੌਂਪੜੀਆਂ ਬਣਵਾਈਆਂ ਹਨ। ਮੂਸਾ ਦੀ ਵੱਡੀ ਪਤਨੀ ਦਾ ਨਾਮ ਹਨੀਫਾ ਹੈ ਅਤੇ ਸਭ ਤੋਂ ਛੋਟੀ ਦਾ ਨਾਮ ਕਾਕਾਜੀ ਹੈ। ਕਾਕਾ ਜੀ ਦੀ ਉਮਰ ਮੂਸੇ ਦੇ ਕਈ ਪੋਤੇ-ਪੋਤੀਆਂ ਨਾਲੋਂ ਘੱਟ ਹੈ। ਪਰ ਸਭ ਤੋਂ ਛੋਟੀ ਪਤਨੀ ਦਾ ਕਹਿਣਾ ਹੈ ਕਿ ਜੇਕਰ ਉਸਦਾ ਪਤੀ ਮੂਸਾ ਚਾਹੁੰਦਾ ਹੈ ‘ਤਾਂ ਉਹ ਹੋਰ ਵਿਆਹ ਕਰ ਸਕਦਾ ਹੈ।

The post 10 ਪਤਨੀਆਂ, 98 ਬੱਚੇ ਤੇ 568 ਪੋਤੇ-ਪੋਤੀਆਂ ਵਾਲੇ ਪਰਿਵਾਰ ਦਾ ਇਕ ਮੁਖੀਆ, ਬੱਚਿਆਂ ਦੇ ਨਾਂ ਵੀ ਨਹੀਂ ਰਹਿੰਦੇ ਯਾਦ… appeared first on Daily Post Punjabi.

Leave a Comment