
ਸਿਆਟਲ, 16 ਨਵੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਕੈਲਗਰੀ ਦੇ ਨੌਜਵਾਨ ਆਗੂ ਹਰਦਿਆਲ ਸਿੰਘ ‘ਹੈਪੀ ਮਾਨ’ ਨੂੰ ਅਲਬਰਟਾ ਸੂਬੇ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਆਪਣਾ ਸਲਾਹਕਾਰ ਨਿਯੁਕਤ ਕਰ ਲਿਆ ਹੈ, ਜਿਸ ਕਰਕੇ ਪਿੰਡ ਵਾਸੀਆਂ ‘ਜਮਸ਼ੇਰ’ ਅਤੇ ਸਿਆਟਲ ਵਿਚ ਖੁਸ਼ੀਆਂ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਸਿਆਟਲ ਤੋਂ ਪੇਂਡੂ ਪਰਮਜੀਤ ਸਿੰਘ ਸ਼ੇਰਗਿੱਲ ਤੇ ਲਾਲੀ ਸੰਧੂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਪੇਂਡੂਆਂ ‘ਜਮਸ਼ੇਰ’ ਵਾਸੀਆਂ ਨੇ ਖੁਸ਼ੀ ‘ਚ ਲੱਡੂ ਵੰਡੇ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਹਰਦਿਆਲ ਸਿੰਘ ਹੈਪੀ ਮਾਨ ਪੜ੍ਹੇ-ਲਿਖੇ, ਸੂਝਵਾਨ ਤੇ ਮਿਹਨਤੀ ਆਗੂ ਹਨ, ਜਿਨ੍ਹਾਂ ਤੋਂ ਰਾਜਨੀਤਿਕ ਜੀਵਨ ਵਿਚ ਵੱਡੀਆਂ ਪ੍ਰਾਪਤੀਆਂ ਦੀ ਆਸ ਕੀਤੀ ਜਾ ਸਕਦੀ ਹੈ। ‘ਹੈਪੀ ਮਾਨ’ ਪਹਿਲਾਂ ਵੀ ਕੈਲਗਰੀ ਵਿਚ ਵਿਧਾਇਕ ਬਣਨ ਲਈ ਚੋਣ ਲੜ ਚੁੱਕੇ ਹਨ। ਸਿਆਟਲ ਤੋਂ ਪਰਮਜੀਤ ਸਿੰਘ ਸ਼ੇਰਗਿੱਲ, ਲਾਲੀ ਸੰਧੂ, ਸੋਰਬ ਰਿਸ਼ੀ, ਕਰਮਜੀਤ ਸਿੰਘ, ਸਰਬਜੀਤ ਸਿੰਘ ਝੱਲੀ, ਸੁਖਪ੍ਰੀਤ ਸਿੰਘ ਮੱਲੀ, ਗੁਰਦੇਵ ਸਿੰਘ ਸਮਰਾ, ਹਰਦੀਪ ਸਿੰਘ ਤੇ ਗੁਰਦੀਪ ਸਿੰਘ ਸਿੱਧੂ ਨੇ ਹੈਪੀ ਮਾਨ ਨੂੰ ਵਧਾਈਆਂ ਦਿੱਤੀਆਂ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
