ਅਮਰੀਕਾ ( ਅਮਰੀਕਾ ) ਵਿੱਚ ਪੜਾਈ ਕਰ ਰਹੇ ਸਿੱਖ ਵਿਦਿਆਰਥੀਆਂ ( ਸਿੱਖ ਵਿਦਿਆਰਥੀ ) ਲਈ ਵੱਡੀ ਖ਼ਬਰ ਹੈ। ਹੁਣ ਅਮਰੀਕਾ ਵਿੱਚ ਪੜ ਰਹੇ ਵਿਦਿਆਰਥੀ ਵਿੱਦਿਅਕ ਅਦਾਰਿਆਂ ਵਿੱਚ ਕਿਰਪਾਨ ਪਹਿਨ ਸਕਦੇ ਹਨ। ਯੂਨੀਵਰਸਿਟੀ ਨੇ ਆਪਣੀ ਵੈਪਨਸ ਆਨ ਕੈਂਪਸ ਪਾਲਿਸੀ ਨੂੰ ਅਪਡੇਟ ਕੀਤੀ ਹੈ। ਇਹ ਫੈਸਲਾ ਦੋ ਮਹੀਨੇ ਪਹਿਲਾਂ ਹੋਈ ਇੱਕ ਸਿੱਖ ਸਟੂਡੈਂਟ ਦੀ ਗ੍ਰਿਫਤਾਰੀ ਮਗਰੋਂ ਲਿਆ ਗਿਆ ਹੈ।
ਸਤੰਬਰ ‘ਚ ਨਾਰਥ ਕੈਰੋਲਿਨਾ ਯੂਨੀਵਰਸਿਟੀ ਵਿੱਚ ਇੱਕ ਸਿੱਖ ਵਿਦਿਆਰਥੀ ਸਿਰੀ ਸਾਹਿਬ ਪਾ ਕੇ ਪਹੁੰਚਿਆ ਸੀ, ਪਰ ਉੱਥੇ ਉਸ ਨੂੰ ਸਿਰੀ ਸਾਹਿਬ ਲਾਹੁਣ ਲਈ ਕਿਹਾ ਗਿਆ। ਅਜਿਹਾ ਨਾ ਕਰਨ ‘ਤੇ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਸੀ।
ਯੂਨੀਵਰਸਿਟੀ ਦੀ ਨਵੀਂ ਪਾਲਿਸੀ ਦੇ ਮੁਤਾਬਕ ਕਿਰਪਾਨ ਦੀ ਲੰਬਾਈ 3 ਇੰਚ ਤੋਂ ਘੱਟ ਹੋਣੀ ਚਾਹੀਦੀ। ਯੂਨੀਵਰਸਿਟੀ ਦੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਦਿ ਸਿੱਖ ਕੋਏਲਿਸ਼ਨ ਅਤੇ ਗਲੋਬਲ ਸਿੱਖ ਕਾਊਂਸਲ ਸਣੇ ਕਈ ਸਿੱਖ ਲੀਡਰਸ ਦੇ ਨਾਲ ਚਰਚਾ ਕਰਨ ਤੋਂ ਬਾਅਦ ਪੁਰਾਣੀ ਪਾਲਿਸੀ ਵਿੱਚ ਬਦਲਾਅ ਕੀਤੇ ਹਨ।
ਯੂਨੀਵਰਸਿਟੀ ਚਾਂਸਲਰ ਸ਼ੇਰੋਨ ਐੱਲ ਗੈਬਰ ਅਤੇ ਚੀਫ ਡਾਇਵਰਸਿਟੀ ਆਫੀਸਰ ਬ੍ਰੈਂਡਨ ਐੱਲ ਵੋਲਫ ਨੇ ਕਿਹਾ ਕਿ ਕਿਰਪਾਨ ਰੱਖਣ ਵਾਲੇ ਵਿਦਿਆਰਥੀ ਦੀ ਗ੍ਰਿਫਤਾਰੀ ਲਈ ਅਸੀਂ ਮੁਆਫੀ ਮੰਗਦੇ ਹਾਂ। ਨਵੀਂ ਪਾਲਿਸੀ ਲਈ ਲਏ ਗਏ ਫੈਸਲੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ।
ਕਿਰਪਾਨ ਸਿੱਖਾਂ ਦੇ ਪਵਿੱਤਰ ਪੰਜ ਕਕਾਰਾਂ ਵਿੱਚੋਂ ਇੱਕ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਪੰਜ ਕਕਾਰ ਬਖਸ਼ੇ ਹਨ ਕੇਸ, ਕੜਾ, ਕਿਰਪਾਨ, ਕਛਹਿਰਾ ਅਤੇ ਕੰਘਾ ਹਨ। ਇਨ੍ਹਾਂ ਕਕਾਰਾਂ ਨੂੰ ਸਿੱਖਾਂ ਨੂੰ ਲਾਜ਼ਮੀ ਤੌਰ ‘ਤੇ ਪਹਿਨਣਾ ਹੁੰਦਾ ਹੈ।