ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਆਦੇਸ਼,ਨਹੀਂ ਬਣਵਾਉਣਾ ਚਾਹਿਦਾ ਇਸ ਤਰਾਂ ਦਾ ਟੈਟੂ,ਮਰਿਆਦਾ ਦੇ ਹੈ ਬਿਲਕੁਲ ਉਲਟ Daily Post Live


ਅੰਮ੍ਰਿਤਸਰ : ਸਰੀਰ ਉੱਤੇ ਟੈਟੂ ਬਣਵਾਉਣ ਵਾਲਿਆਂ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਇੱਕ ਆਦੇਸ਼ ਆਇਆ ਹੈ। ਇਸ ਵਿਸ਼ੇਸ਼ ਆਦੇਸ਼ ਵਿੱਚ ਸਾਰੀ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਗੁਰਬਾਣੀ ਦੀਆਂ ਪਾਵਨ ਤੁਕਾਂ, ਸਿੱਖ ਧਾਰਮਿਕ ਚਿੰਨ੍ਹ ਖੰਡਾ, ਜਾਂ ਇੱਕ ਓਅੰਕਾਰ ਨੂੰ ਆਪਣੇ ਸਰੀਰ ਉੱਤੇ ਖੁਣਵਾ ਕੇ ਟੈਟੂ ਉਕਰਵਾਉਣਾ ਗੁਰ ਮਰਿਆਦਾ ਅਨੁਸਾਰ ਨਹੀਂ ਹੈ।

ਜਿਸ ਨਾਲ ਜਾਣੇ ਅਣਜਾਣੇ ਵਿੱਚ ਬੇਅਦਬੀ ਦੇ ਨਾਲ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਸ ਲਈ ਕੋਈ ਵੀ ਧਾਰਮਿਕ ਚਿੰਨ੍ਹ ਜਾਂ ਪਾਵਨ ਗੁਰਬਾਣੀ ਦੀਆਂ ਪੰਕਤੀਆਂ ਨੂੰ ਆਪਣੇ ਸਰੀਰ ਉੱਤੇ ਖੁਣਵਾਉਣ ਤੋਂ ਗੁਰੇਜ਼ ਕਰਨ।

ਆਮ ਤੋਰ ‘ਤੇ ਹੀ ਇਹ ਦੇਖਣ ਨੂੰ ਮਿਲਦਾ ਹੈ ਕਿ ਕਈ ਵਿਅਕਤੀਆਂ ਨੇ ਆਪਣੀ ਬਾਂਹ,ਡੋਲਿਆਂ ਜਾਂ ਸ਼ਰੀਰ ਦੇ ਹੋਰ ਅੰਗਾਂ ਤੇ ਧਾਰਮਿਕ ਚਿੰਨ ,ਗੁਰਬਾਣੀ ਦੀਆਂ ਤੁੱਕਾਂ ,ਸਿੱਖ ਧਾਰਮਿਕ ਚਿੰਨ੍ਹ ਖੰਡਾਂ ਜਾਂ ਫਿਰ ਇੱਕ ਓਅੰਕਾਰ ਖੁਣਵਾਇਆ ਹੁੰਦਾ ਹੈ। ਜੋ ਕਈ ਵਾਰ ਦੇਖਣ ਵਿੱਟ ਮਰਿਆਦਾ ਤੋਂ ਉਲਟ ਲੱਗਦਾ ਹੈ।

ਇਸ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਿੰਘ ਸਾਹਿਬ ਜਥੇਦਾਰ ਭਾਈ ਹਰਪੱੀਤ ਸਿੰਘ ਨੇ ਵੀ ਸੰਗਤ ਨੂੰ ਇਹ ਅਪੀਲ ਕੀਤੀ ਹੈ ਕਿ ਇਸ ਸਭ ਤੋਂ ਕਿਨਾਰਾ ਕੀਤਾ ਜਾਵੇ।


Leave a Comment