ਲੰਮੇ ਸੰਘਰਸ਼ ਤੋਂ ਬਾਅਦ ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ, ਸ਼ਾਰਲਟ ਨੇ ਸਿੱਖਾਂ ਨੂੰ ਕਿਰਪਾਨ ਪਹਿਣਨ ਦੀ ਦਿੱਤੀ ਇਜਾਜ਼ਤ Daily Post Live


32 ਮਿੰਟ ਪਹਿਲਾਂ
ਪਰਵਾਸੀ-ਖ਼ਬਰਾਂ

ਨਿਊਜ ਡੈਸਕ : ਸਿੱਖ ਧਰਮ ਦਾ ਅਟੁੱਟ ਅੰਗ ਕਿਰਪਾਨ ਨੂੰ ਲੈ ਕੇ ਆਏ ਦਿਨ ਵਿਵਾਦ ਸਾਹਮਣੇ ਆਉਂਦੇ ਹਨ। ਜਿਸ ਦੇ ਚਲਦਿਆਂ ਹੁਣ ਅਮਰੀਕਾ ਦੀ ਯੂਨੀਵਰਸਿਟੀ ਅੰਦਰ ਕਿਰਪਾਨ ਪਹਿਣਨਨ ਨੂੰ ਲੈ ਕੇ ਚੱਲੇ ਸੰਘਰਸ਼ ਤੋਂ ਬਾਅਦ ਸਿੱਖਾਂ ਨੇ ਵੱਡੀ ਮੱਲ ਮਾਰੀ ਹੈ ਅਤੇ ਆਪਣੀ ਮੰਗ ਮੰਨਵਾ ਲਈ ਹੈ। ਦਰਅਸਲ ਬੀਤੇ ਦਿਨੀਂ ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ, ਸ਼ਾਰਲਟ ਵਿਖੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਸਿੱਖ ਕਕਾਰ ‘ਕਿਰਪਾਨ’ ਪਹਿਨੇ ਹੋਣ ਕਰਕੇ ਯੂਨੀਵਰਸਿਟੀ ਕੈਂਪਸ ‘ਚੋਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਕਾਰਨ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ।

ਉਸ ਸਮੇਂ ਤੁਰੰਤ ਹੀ ਨੋਟਿਸ ਲੈਂਦਿਆਂ ਸ਼੍ਰੋਮਣੀ ਗੁ. ਪ੍ਰ. ਕਮੇਟੀ ਅਤੇ ਸਿੱਖ ਸੰਸਥਾਵਾਂ ਵੱਲੋਂ ਸਬੰਧਤ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਨਾਲ ਅਮਰੀਕਾ ਅਤੇ ਭਾਰਤ ਦੀਆਂ ਸਰਕਾਰਾਂ ਨੂੰ ਸਿੱਖ ਭਾਵਨਾਵਾਂ ਅਤੇ ਸਿਧਾਂਤਾਂ ਦੀ ਕਦਰ ਕਰਨ ਲਈ ਕਿਹਾ ਸੀ। ਹੁਣ ਕਰੀਬ ਦੋ ਮਹੀਨਿਆਂ ਬਾਅਦ ਸਿੱਖਾਂ ਵੱਲੋਂ ਕੀਤੀ ਜਾ ਰਹੀ ਮੰਗ ਦੇ ਮੱਦੇਨਜ਼ਰ ਯੂਨੀਵਰਸਿਟੀ ਵੱਲੋਂ ਆਪਣੇ ਨਿਯਮਾਂ ‘ਚ ਬਦਲ ਕਰਦਿਆਂ ਸਿੱਖ ਨੌਜਵਾਨਾਂ ਨੂੰ 3 ਇੰਚ ਬਲੇਡ (ਧਾਰ) ਵਾਲੀ ਕਿਰਪਾਨ ਪਹਿਣਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਕਿਰਪਾਨ ਸਿੱਖ ਧਰਮ ਦਾ ਅਟੁੱਟ ਅੰਗ ਹੈ ਅਤੇ ਇਸ ਲਈ ਸਿੱਖ ਸ੍ਰੀ ਸਾਹਿਬ ਯੂਨੀਵਰਸਿਟੀ ‘ਚ ਪਹਿਣ ਸਕਦੇ ਹਨ। ਇਸ ਕਾਰਜ ਵਿੱਚ ਅਮਰੀਕਾ ਦੀ ਸਿੱਖ ਸੰਸਥਾ ਸਿੱਖ ਕੋਲੀਸ਼ਨ ਅਤੇ ਗਲੋਬਲ ਸਿੱਖ ਕਾਊਂਸਲ ਨੇ ਅਹਿਮ ਯੋਗਦਾਨ ਪਾਇਆ।

ਇਹ ਵੀ ਚੈੱਕ ਕਰੋ

ਦੁਬਈ: ਸਾਊਦੀ ਅਰਬ ਨੇ ਭਾਰਤੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਫੈਸਲਾ ਕੀਤਾ ਹੈ ਕਿ …

Leave a Comment