ਲੁਧਿਆਣਾ ‘ਚ ਅਣਪਛਾਤੇ ਲੋਕਾਂ ਵੱਲੋਂ ASI ‘ਤੇ ਹਮਲਾ, ਜਾਨੋਂ ਮਾਰਨ ਦੀ ਦਿੱਤੀ ਧਮਕੀ Daily Post Live

ਟਰਾਂਸਪੋਰਟ ਨਗਰ ਇਲਾਕੇ ‘ਚ ਮੋਟਰਸਾਈਕਲ ਤੇ ਆਟੋ ਰਿਕਸ਼ਾ ‘ਤੇ ਆਏ 9 ਦੇ ਕਰੀਬ ਵਿਅਕਤੀਆਂ ਨੇ ਪੰਜਾਬ ਪੁਲਿਸ ਦੇ ASI ਨੂੰ ਮੋਟਰਸਾਈਕਲ ਤੋਂ ਧੱਕਾ ਮਾਰ ਕੇ ਥੱਲੇ ਡਿਗਾਇਆ ‘ਤੇ ਉਸ ਤੋਂ ਬਾਅਦ ਉਸਦੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਇੰਨਾ ਹੀ ਨਹੀਂ ਸਗੋਂ ਅਣਪਛਾਤੇ ਵਿਅਕਤੀਆਂ ਨੇ ASI ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਫਰਾਰ ਹੋ ਗਏ।

ਥਾਣਾ ਮੋਤੀ ਨਗਰ ਦੀ ਪੁਲਸ ਨੇ 9 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਗਿਆ ਹੈ। ਸਬ-ਇੰਸਪੈਕਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਮੁਖਲਿਆਣਾ ਦੇ ਰਹਿਣ ਵਾਲੇ ASI ਰਾਜਿੰਦਰ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸ਼ਰਧਾ ਕਤਲ ਕੇਸ : ਆਫਤਾਬ ਦਾ ਹੋਵੇਗਾ ਨਾਰਕੋ ਟੈਸਟ, ਸਾਕੇਤ ਕੋਰਟ ਨੇ ਪੁਲਿਸ ਨੂੰ ਦਿੱਤੀ ਇਜਾਜ਼ਤ

ASI ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਮੋਤੀ ਨਗਰ ਥਾਣੇ ਵਿੱਚ ਡਿਊਟੀ ਕਰਦਾ ਹੈ। 15 ਨਵੰਬਰ ਨੂੰ ਉਹ ਪੰਜਾਬ ਹੋਮਗਾਰਡ ਜਵਾਨ ਉਮੇਸ਼ ਰਾਏ ਦੇ ਨਾਲ ਤੜਕੇ 2 ਵਜੇ ਟਰਾਂਸਪੋਰਟ ਨਗਰ ‘ਚ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਤਿੰਨ ਨੌਜਵਾਨਾਂ ਨੂੰ ਬਿਨਾਂ ਨੰਬਰ ਪਲੇਟ ਦੇ ਹੀਰੋ ਮੋਟਰਸਾਈਕਲ ਤੋਂ ਸ਼ੱਕੀ ਹਾਲਤ ‘ਚ ਘੁੰਮਦੇ ਦੇਖ ਕੇ ਰੋਕਿਆ ‘ਤੇ ਉਨ੍ਹਾਂ ‘ਤੋਂ ਪੁੱਛ-ਗਿੱਛ ਕੀਤੀ। ਤਿੰਨੋਂ ਨਸ਼ੇ ਵਿਚ ਸਨ ਜਿਸ ਕਰਕੇ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਜਦੋਂ ਪੁਲਿਸ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣਾ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਜਦੋਂ ਪੁਲਿਸ ਟਰਾਂਸਪੋਰਟ ਨਗਰ ਤੋਂ ਹੀਰਾ ਨਗਰ ਦੀ ਨਗਰ ਨਿਗਮ ਪਾਣੀ ਵਾਲੀ ਟਿਊਬ ਦੇ ਥੋੜ੍ਹਾ ਨੇੜੇ ਪੁੱਜੀ। ਉਸੇ ਸਮੇਂ ਮੋਟਰਸਾਈਕਲ ‘ਤੇ ਆਏ ਨੌਜਵਾਨਾਂ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਨੂੰ ਥੱਲੇ ਸੁੱਟ ਦਿੱਤਾ। ਉਦੋਂ ਆਟੋ ਰਿਕਸ਼ਾ ‘ਤੇ ਸਵਾਰ 7 ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਜ਼ਖਮੀ ਕਰਨ ਤੋਂ ਬਾਅਦ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਰਾਰ ਹੋ ਗਏ। ਸਬ ਇੰਸਪੈਕਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਬਾਰੇ ਸੁਰਾਗ ਹਾਸਲ ਕਰਨ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।

The post ਲੁਧਿਆਣਾ ‘ਚ ਅਣਪਛਾਤੇ ਲੋਕਾਂ ਵੱਲੋਂ ASI ‘ਤੇ ਹਮਲਾ, ਜਾਨੋਂ ਮਾਰਨ ਦੀ ਦਿੱਤੀ ਧਮਕੀ appeared first on Daily Post Punjabi.

Leave a Comment