ਲਕਸ਼ਮੀ ਕਾਂਤ ਚਾਵਲਾ, ਅੰਮ੍ਰਿਤਪਾਲ ਸਿੰਘ, ਚੈਲੰਜ, ਸਾਵਲ Daily Post Live


ਲਕਸ਼ਮੀ ਕਾਂਤ ਚਾਵਲਾ ਨੇ ਅੰਮ੍ਰਿਤਪਾਲ ਸਿੰਘ ਨੂੰ ਚੈਲੰਜ ਕੀਤਾ

ਬਿਊਰੋ ਰਿਪੋਰਟ : ਭਾਈ ਅੰਮ੍ਰਿਤਪਾਲ ਦੇ ਬਿਆਨਾਂ ਨੂੰ ਲੈਕੇ ਹੁਣ ਤੱਕ ਕਈ ਹਿੰਦੂ ਆਗੂਆਂ ਵੱਲੋਂ ਤਿੱਥੇ ਬਿਆਨ ਆ ਰਹੇ ਸਨ । ਹੁਣ ਬੀਜੇਪੀ ਦੀ ਸਾਬਕਾ ਕੈਬਨਿਟ ਮੰਤਰੀ ਲਕਸ਼ਮੀਕਾਂਤ ਚਾਵਲਾ ਨੇ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਿੱਧੂ ਅਤੇ ਖੁੱਲੀ ਚੁਣੌਤੀ ਦੇ ਦਿੱਤੀ ਹੈ । ਉਨ੍ਹਾਂ ਨੇ ਅੰਮ੍ਰਿਤਪਾਲ ਨੂੰ ਵਿਦੇਸ਼ੀ ਏਜੰਸੀਆਂ ਲਈ ਕੰਮ ਕਰਨ ਵਾਲਾ ਦੱਸਿਆ ਅਤੇ ਤਿੰਨ ਸਵਾਲਾਂ ਦਾ ਜਵਾਬ ਮੰਗਿਆ।

ਪ੍ਰੋ ਲਕਸ਼ਮੀਕਾਂਤ ਚਾਵਲਾ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ ਅੰਮ੍ਰਿਤਪਾਲ ਡਰਾਈਵਰ ਦੁਬਈ ਵਾਲੇ ਬਨਾਮ ਭਾਈ ਅੰਮ੍ਰਿਤਪਾਲ ਸਿੰਘ,ਕੌਣ ਹੋ ਅਤੇ ਕਿੱਥੋ ਆਏ ਹੋ ? ਇਹ ਭਾਰਤ ਦੀ ਏਜੰਸੀਆਂ ਪਤਾ ਕਰਵਾਉਣਗੀਆਂ,ਉਨ੍ਹਾਂ ਕਿਹਾ ਅੰਮ੍ਰਿਤਪਾਲ ਭਾਰਤ ਖਿਲਾਫ਼ ਕੰਮ ਕਰਨ ਵਾਲੀ ਏਜੰਸੀਆਂ ਦਾ ਏਜੰਟ ਹੋ ਸਕਦੇ ਹਨ ਜੋ ਪੰਜਾਬ ਵਿੱਚ ਅਸ਼ਾਂਤੀ ਫੈਸਲਾਉਣ ਲਈ ਆਏ ਹਨ । ਉਨ੍ਹਾਂ ਨੇ ਅੰਮ੍ਰਿਤਪਾਲ ਨੂੰ ਇਕੱਲੇ ਅੰਮ੍ਰਿਤਸਰ ਆਉਣ ਦਾ ਸੱਦਾ ਦਿੰਦੇ ਹੋਏ ਕਿਹਾ ਅਸੀਂ ਉਨ੍ਹਾਂ ਦਾ ਪੂਰਾ ਸਨਮਾਨ ਕਰਾਂਗੇ। ਮੀਡੀਆ ਦੀ ਮੌਜੂਦਗੀ ਵੀ ਰਹੇਗੀ । ਮੈਂ ਪੰਜਾਬ ਨਾਲ ਜੁੜੇ ਉਨ੍ਹਾਂ ਤੋਂ ਤਿੰਨ ਸਵਾਲ ਪੁੱਛਾਗੀ। ਜੇਕਰ ਅੰਮ੍ਰਿਤਪਾਲ ਸਹੀ ਜਵਾਬ ਨਹੀਂ ਦੇ ਸਕੇ ਤਾਂ ਉਨ੍ਹਾਂ ਨੂੰ ਦੁਬਾਈ ਵਾਪਸ ਜਾਣਾ ਹੋਵੇਗਾ ।

ਬੀਜੇਪੀ ਦੀ ਸਾਬਕਾ ਕੈਬਨਿਟ ਮੰਤਰੀ ਲਕਸ਼ਮੀਕਾਂਤ ਚਾਵਲਾ ਨੇ ਕਿਹਾ ਅੰਮ੍ਰਿਤਪਾਲ ਰੋਜ਼ਾਨਾ ਝੂਠ ਬੋਲ ਰਹੇ ਹਨ । ਉਨ੍ਹਾਂ ਨੂੰ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ। ਉਹ ਇੰਤਜ਼ਾਰ ਕਰ ਰਹੇ ਹਨ ਕਿ ਅੰਮ੍ਰਿਤਪਾਲ ਉਨ੍ਹਾਂ ਦੀ ਚੁਣੌਤੀ ਨੂੰ ਕਬੂਲ ਕਰਨਗੇ। ਪ੍ਰੋ ਚਾਵਲਾ ਨੇ ਕਿਹਾ ਕਿ ਜੇਕਰ ਅੰਮ੍ਰਿਤਪਾਲ ਸਹੀ ਸਵਾਲਾਂ ਦਾ ਜਵਾਬ ਦਿੰਦਾ ਹੈ ਤਾਂ ਮੈਂ ਉਨ੍ਹਾਂ ਨੂੰ ਵਿਦਵਾਨ ਮਨ ਲਵਾਂਗੀ ਜੋ ਵੀ ਕਹੇਗਾ ਉਸ ਨੂੰ ਸੱਚ ਮਨ ਲਵਾਂਗੇ ।

Leave a Comment