ਰਾਹੁਲ ਗਾਂਧੀ-ਕਮਲਨਾਥ ਨੂੰ ਜਾਨੋਂ ਮਾਰਨ ਦੀ ਧਮਕੀ, ਇੰਦੌਰ ‘ਚ ਬੰਬ ਧਮਾਕਿਆਂ ਨਾਲ ਦਹਿਸ਼ਤ ਫੈਲਾਉਣ ਦੀ ਦਿੱਤੀ ਚੇਤਾਵਨੀ Daily Post Live


ਇੰਦੌਰ: ਕਾਂਗਰਸ ਦੀ ਭਾਰਤ ਜੋੜੋ ਯਾਤਰਾ ਚੱਲ ਰਹੀ ਹੈ। ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਪਹੁੰਚਣ ਤੋਂ ਪਹਿਲਾਂ ਧਮਕੀ ਦਿੱਤੀ ਗਈ ਹੈ। ਪੱਤਰ ਵਿੱਚ ਰਾਹੁਲ ਗਾਂਧੀ ਅਤੇ ਕਮਲਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਧਮਕੀ ਭਰੇ ਪੱਤਰ ਵਿੱਚ ਸਿੱਖ ਦੰਗਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੰਦੌਰ ਨੂੰ ਬੰਬ ਧਮਾਕਿਆਂ ਨਾਲ ਦਹਿਸ਼ਤਜ਼ਦਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਰਾਹੁਲ ਗਾਂਧੀ ਦੇ ਭਾਰਤ ਜੋੜੋ ਯਾਤਰਾ ਲਈ ਇੰਦੌਰ ਪਹੁੰਚਣ ਤੋਂ ਪਹਿਲਾਂ ਉੱਥੋਂ ਦੇ ਕਾਰੋਬਾਰੀ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ। ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ।ਫਿਲਹਾਲ ਪੁਲਿਸ ਨੇੜੇ ਲੱਗੇ ਸੀਸੀਟੀਵੀ ਫੁਟੇਜ਼ ਦੇ ਆਧਾਰ ’ਤੇ ਚਿੱਠੀ ਛੱਡਣ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਇੰਦੌਰ ਦੇ ਜੂਨੀ ਇਲਾਕੇ ’ਚ ਸਥਿਤ ਇਕ ਮਠਿਆਈ ਦੀ ਦੁਕਾਨ ’ਤੇ ਕੋਈ ਅਣਪਛਾਤਾ ਵਿਅਕਤੀ ਚਿੱਠੀ ਛੱਡ ਗਿਆ ਸੀ। ਜਦੋਂ ਦੁਕਾਨ ਦੇ ਮਾਲਕ ਨੇ ਇਹ ਦੇਖਿਆ ਤਾਂ ਉਸ ਨੇ ਪੱਤਰ ਪੁਲਿਸ ਨੂੰ ਸੌਂਪ ਦਿੱਤਾ। ਇਸ ਚਿੱਠੀ ਵਿਚ ਰਾਹੁਲ ਗਾਂਧੀ ਨੂੰ ਭਾਰਤ ਜੋੜੋ ਯਾਤਰਾ ਦੇ ਹਿੱਸੇ ਵਜੋਂ ਇੰਦੌਰ ਦੇ ਖਾਲਸਾ ਕਾਲਜ ਵਿਚ ਰੁਕਣ ’ਤੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।

ਡੀਸੀਪੀ ਇੰਟੈਲੀਜੈਂਸ ਰੱਜਤ ਸਕਲੇਚਾ ਨੇ ਵੀ ਧਮਕੀ ਭਰਿਆ ਪੱਤਰ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਪੱਤਰ ਉਜੈਨ ਤੋਂ ਆਇਆ ਹੈ। ਦੱਸ ਦੇਈਏ ਕਿ 24 ਨਵੰਬਰ ਦੇ ਕਰੀਬ ਰਾਹੁਲ ਗਾਂਧੀ ਇੰਦੌਰ ਦੇ ਖਾਲਸਾ ਸਟੇਡੀਅਮ ‘ਚ ਰਾਤ ਆਰਾਮ ਕਰਨਗੇ। ਪੁਲਿਸ ਪੂਰੇ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਹੈ। ਇੰਦੌਰ ਪੁਲਿਸ ਦੇ ਡੀਸੀਪੀ ਆਰਕੇ ਸਿੰਘ ਨੇ ਧਮਕੀ ਭਰਿਆ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਹੈ। ਪੱਤਰ ਵਿੱਚ ਇੰਦੌਰ ਵਿੱਚ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ ਹੈ।

ਬੇਦਾਅਵਾ: ਇਹ ਲੇਖ ਸਿਰਫ ਜਾਣਕਾਰੀ ਦੇ ਉਦੇਸ਼ਾਂ ਲਈ ਪ੍ਰਦਾਨ ਕੀਤਾ ਗਿਆ ਹੈ। ਜਾਣਕਾਰੀ ਗਲੋਬਲ ਪੰਜਾਬ ਟੀਵੀ ਦੇ ਵਿਚਾਰਾਂ, ਨੀਤੀ ਜਾਂ ਵਿਚਾਰਾਂ ਦੀ ਨੁਮਾਇੰਦਗੀ ਕਰਨ ਲਈ ਨਹੀਂ ਕੀਤੀ ਜਾਣੀ ਚਾਹੀਦੀ, ਨਾ ਹੀ ਇਸ ਦੇ ਕਿਸੇ ਵੀ ਸਟਾਫ, ਕਰਮਚਾਰੀ, ਜਾਂ ਸਹਿਯੋਗੀ।

Leave a Comment