ਮੁੱਖ ਮੰਤਰੀ ਨੇ ਦਿੱਤਾ ਕਿਸਾਨਾਂ ਬਾਬਤ ਅਜਿਹਾ ਬਿਆਨ ਕਿ ਵਿਰੋਧੀਆਂ ਨੇ ਸਰਕਾਰ ‘ਤੇ ਚੁੱਕੇ ਸਵਾਲ Daily Post Live


1 ਘੰਟਾ ਪਹਿਲਾਂ
ਪੰਜਾਬ

ਚੰਡੀਗੜ੍ਹ : ਖੁਦ ਧਰਨਿਆਂ ‘ਚੋਂ ਨਿੱਕਲੀ ਆਮ ਆਦਮੀ ਪਾਰਟੀ ਅੱਜ ਪੰਜਾਬ ‘ਚ ਸੱਤਾ ਦਾ ਸੁੱਖ ਭੋਗ ਰਹੀ ਹੈ। ਪਰ ਖੁਦ ਭਾਵੇਂ ਸੱਤਾ ਹਥਿਆ ਲਈ ਹੈ ਪਰ ਇੰਝ ਲਗਦਾ ਹੈ ਕਿ ਇਸ ਤੋਂ ਬਾਅਦ ਮਾਨ ਸਰਕਾਰ ਨੂੰ ਧਰਨਿਆਂ ਤੋਂ ਐਲਰਜੀ ਹੋ ਗਈ ਹੈ। ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਅੱਜ ਜੋ ਕਿਸਾਨ ਜਥੇਬੰਦੀਆਂ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਉਸ ਤੋਂ ਬਾਅਦ ਕੁਝ ਅਜਿਹੇ ਹੀ ਸਵਾਲ ਸਰਕਾਰ ‘ਤੇ ਉੱਠ ਰਹੇ ਹਨ। ਦਰਅਸਲ ਮਾਨ ਦਾ ਕਹਿਣਾ ਹੈ ਕਿ ਕੁਝ ਕਿਸਾਨ ਜਥੇਬੰਦੀਆਂ ਅੱਜ ਫੰਡ ਇਕੱਠੇ ਕਰਨ ਅ਼ਤੇ ਆਪਣੀ ਹਾਜਰੀ ਲਗਵਾਉਣ ਲਈ ਧਰਨੇ ਪ੍ਰਦਰਸ਼ਨ ਕਰ ਰਹੀਆਂ ਹਨ। ਜਿਸ ਲਈ ਉਨ੍ਹਾਂ ਵੱਲੋਂ ਬੁਕਿੰਗ ਕੀਤੀ ਹੁੰਦੀ ਹੈ ਕਿ ਇਸ ਮਹੀਨੇ ਸਾਡੀ ਜਥੇਬੰਦੀ ਧਰਨਾ ਦੇਵੇਗੀ ਅਤੇ ਇਸ ਮਹੀਨੇ ਸਾਡੀ।

ਹੁਣ ਗੱਲ ਸਿਆਸਤ ਦੀ ਕਰ ਲੈਂਦੇ ਹਾਂ ਕਿ ਭਗਵੰਤ ਮਾਨ ਹੁਰਾਂ ਵੱਲੋਂ ਇੰਨਾ ਵੱਡਾ ਬਿਆਨ ਆ ਜਾਵੇ ਅਤੇ ਇਸ ‘ਤੇ ਸਿਆਸੀ ਪ੍ਰਤੀਕਿਰਿਆ ਨਾ ਆਵੇ ਇਹ ਨਹੀਂ ਹੋ ਸਕਦਾ। ਅੱਜ ਵੀ ਇਸ ਮਸਲੇ ‘ਤੇ ਸਿਆਸਤ ਗਰਮਾਈ ਹੈ। ਜੀ ਹਾਂ ਭਗਵੰਤ ਮਾਨ ਹੁਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਘੇਰਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਿਸ ਸਮੇਂ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਸਨ ਤਾਂ  ਉਸ ਸਮੇਂ ਦੂਜੀਆਂ ਪਾਰਟੀਆਂ ਖਿਲਾਫ ਇੱਕ ਨੈਰੇਟਿਵ ਸੈਟ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਨੇ ਲਾਹਾ ਲੈਂਦਿਆਂ ਬਦਲਾਅ ਲਿਆਉਣ ਦੀ ਗੱਲ ਕੀਤੀ।ਬਰਾੜ ਦਾ ਕਹਿਣਾ ਹੈ ਕਿ ਹੁਣ ਆਮ ਆਦਮੀ ਪਾਰਟੀ ਵੱਲੋਂ ਅਜਿਹਾ ਬਿਆਨ ਜਾਰੀ ਕੀਤਾ ਜਾਣਾ ਅਤਿ ਨਿੰਦਣਯੋਗ ਅਤੇ ਮੰਦਭਾਗਾ ਹੈ।

ਇਹ ਵੀ ਚੈੱਕ ਕਰੋ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ  ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ …

Leave a Comment