ਬਿਊਰੋ ਰਿਪੋਰਟ : ਮਾਰੂਤੀ (Maruti) ਹਮੇਸ਼ਾ ਤੋਂ ਆਮ ਲੋਕਾਂ ਦੀ ਸਵਾਰੀ ਮੰਨੀ ਜਾਂਦੀ ਹੈ। ਜਿਸ ਤਰ੍ਹਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ । ਆਮ ਆਦਮੀ ਕਾਰ ਖਰੀਦ ਕੇ ਵੀ ਉਸ ਨੂੰ ਚਲਾਉਣ ਵਿੱਚ ਅਸਮਰਥ ਹੈ । ਅਜਿਹੇ ਵਿੱਚ ਕੰਪਨੀ ਨੇ ਲੋਕਾਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖ ਦੇ ਹੋਏ ਨਵੀਂ ਗੱਡੀ ਲਾਂਚ ਕੀਤੀ ਹੈ ਜਿਸ ਦੀ ਮਾਇਲੇਜ 33 ਕਿਲੋਮੀਟਰ ਹੈ ।
33 ਕਿਲੋਮੀਟਰ ਮਾਇਲੇਜ ਵਾਲੀ ਗੱਡੀ ਲਾਂਚ
ਮਾਰੂਤੀ ਨੇ ਘਰੇਲੂ ਬਜ਼ਾਰ ਵਿੱਚ ਮਸ਼ਹੂਰ ਕਾਰ Alto K10 CNG ਮਾਡਲ ਲਾਂਚ ਕੀਤਾ ਹੈ। ਲੰਮੇ ਵਕਤ ਤੋਂ ਇਸ ਕਾਰ ਦੇ CNG ਵੈਰੀਐਂਟ ਦਾ ਇੰਤਜ਼ਾਰ ਸੀ। ਨਵੀਂ ਮਾਰੂਤੀ ALTO K10 CNG ਦੀ ਕੀਮਤ 5 ਲੱਖ 90 (EX SHOW ROOM) ਹਜ਼ਾਰ ਹੈ । ਕੰਪਨੀ ਦਾ ਦਾਅਵਾ ਹੈ ਕਿ 1 ਕਿਲੋ CNG ਵਿੱਚ ਇਹ ਗੱਡੀ 33 ਕਿਲੋਮੀਟਰ ਚੱਲੇਗੀ । ਕੰਪਨੀ ਨੂੰ ਉਮੀਦ ਹੈ ALTO ਦਾ ਇਹ ਵੈਰੀਐਂਟ ਵੀ ਬਾਜ਼ਾਰ ਵਿੱਚ ਗਾਹਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਵੇਗਾ । ਪਿਛਲੇ 16 ਸਾਲ ਵਿੱਚ ਆਲਟੋ ਦੇਸ਼ ਦੀ ਸਭ ਤੋਂ ਬੈਸਟ ਸੇਲਿੰਗ ਕਾਰਾਂ ਵਿੱਚੋਂ ਇੱਕ ਹੈ ਅਤੇ ALTO CNG ਵੈਰੀਐਂਟ ਆਉਣ ਤੋਂ ਬਾਅਦ ਇਸ ਦੀ ਸੇਲ ਵਿੱਚ ਹੋਰ ਰਫ਼ਤਾਰ ਆਵੇਗੀ ।
ਮਾਰੂਤੀ ALTO K10 ਵਿੱਚ ਕੰਪਨੀ ਫਿਟ CNG ਕਿੱਟ ਲਗਾਏਗੀ। ਕੰਪਨੀ ਵੱਲੋਂ ਕਾਰ ਵਿੱਚ 1.0 ਲੀਟਰ ਦੀ ਤਾਕਤ ਦਾ K10C ਡਿਉਲ ਜੈੱਟ ਇੰਜਣ VVT ਦੀ ਵਰਤੋਂ ਕੀਤੀ ਗਈ ਹੈ। ਹਾਲਾਂਕਿ ਪੈਟਰੋਲ ਮੋਡ ਵਿੱਚ ਇਹ ਇੰਜਣ 65 BHP ਦੀ ਪਾਵਰ ਅਤੇ 89 Nm ਟਾਰਕ ਜਨਰੇਟ ਕਰੇਗਾ । ਜਦਕਿ cng ਮੋਡ ਵਿੱਚ ਇਸ ਦੀ ਪਾਵਰ ਆਉਟਪੁੱਟ ਘੱਟ ਕੇ 55 BHP ਟਾਰਕ 82 NM ਹੋ ਜਾਵੇਗੀ । CNG ਵੈਰੀਐਂਟ ਵਿੱਚ ਕੰਪਨੀ ਨੇ ਸਿਰਫ਼ ਮੈਨਿਊਲ ਟਾਂਸਮਿਸ਼ਨ ਗੇਅਰ ਬਾਕਸ ਦੇ ਨਾਲ ਪੇਸ਼ ਕੀਤਾ ਹੈ ।
The post ਮਾਰੂਤੀ ਨੇ ਲਾਂਚ ਕੀਤੀ ਨਵੀਂ ਕਾਰ,ਦੇਵੇਗੀ 33 ਕਿਲੋਮੀਟਰ ਦੀ ਮਾਇਲੇਜ,ਕੀਮਤ ਵੀ ਘੱਟ appeared first on The Khalas Tv.