
5 ਘੰਟੇ ਪਹਿਲਾਂ
ਭਾਰਤ
ਨਿਊਜ ਡੈਸਕ : ਦੇਸ਼ ਅੰਦਰ ਅਮਨ ਕਨੂੰਨ ਦੀ ਸਥਿਤੀ ਦਾ ਕੀ ਹਾਲ ਇਹ ਜੱਗ ਜਾਹਰ ਹੈ। ਆਏ ਦਿਨ ਕਤਲ, ਬੰਬ ਧਮਾਕੇ, ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਇਸੇ ਲੜੀ ਤਹਿਤ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਇੱਕ ਕਰੂਡ ਬੰਬ ਧਮਾਕੇ ਵਿੱਚ 9 ਸਾਲਾ ਬੱਚੀ ਦੀ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਬੁੱਧਵਾਰ ਸ਼ਾਮ ਨੂੰ ਮੀਨਾਖਾਨ ਖੇਤਰ ਦੇ ਪਿੰਡ ਬਛੋਰਾ ‘ਚ ਉਸ ਸਮੇਂ ਹੋਇਆ ਜਦੋਂ ਲੜਕੀ ਨੇ ਆਪਣੇ ਮਾਮੇ ਦੇ ਘਰ ਉਤਸੁਕਤਾ ਨਾਲ ਬੰਬ ਚੁੱਕ ਲਿਆ। ਮੀਨਾਖਾਨ ਸਬ-ਡਿਵੀਜ਼ਨਲ ਪੁਲਿਸ ਅਧਿਕਾਰੀ (ਐਸਡੀਪੀਓ) ਅਮੀਨੁਲ ਇਸਲਾਮ ਨੇ ਦੱਸਿਆ ਕਿ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਬਸੰਤੀ ਖੇਤਰ ਦੀ ਰਹਿਣ ਵਾਲੀ ਦੂਜੀ ਜਮਾਤ ਦੀ ਵਿਦਿਆਰਥਣ ਘਟਨਾ ਤੋਂ ਦੋ ਦਿਨ ਪਹਿਲਾਂ ਆਪਣੇ ਮਾਮੇ ਦੇ ਘਰ ਆਈ ਸੀ। ਉਨ੍ਹਾਂ ਦੱਸਿਆ ਕਿ ਇਹ ਬੰਬ ਲੜਕੀ ਦੇ ਮਾਮੇ ਦੇ ਘਰ ਦੀ ਪਹਿਲੀ ਮੰਜ਼ਿਲ ‘ਤੇ ਕੈਰਮ ਬੋਰਡ ਕੋਲ ਰੱਖਿਆ ਗਿਆ ਸੀ, ਜੋ ਕਿ ਉਸਾਰੀ ਮਜ਼ਦੂਰ ਵਜੋਂ ਕੰਮ ਕਰਦਾ ਹੈ ਅਤੇ ਕਰਿਆਨੇ ਦੀ ਦੁਕਾਨ ਵੀ ਚਲਾਉਂਦਾ ਹੈ।
ਇਸਲਾਮ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਘਰ ਦੇ ਵਾਸੀ ਭੱਜ ਗਏ ਅਤੇ ਅੱਜ ਸਵੇਰੇ ਲੜਕੀ ਦੇ ਮਾਮੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਫੋਰੈਂਸਿਕ ਟੀਮ ਨੇ ਮੌਕੇ ਦਾ ਦੌਰਾ ਕੀਤਾ ਅਤੇ ਨਮੂਨੇ ਇਕੱਠੇ ਕੀਤੇ, ਪਰ ਉੱਥੇ ਕੋਈ ਹੋਰ ਬੰਬ ਜਾਂ ਬੰਬ ਬਣਾਉਣ ਵਾਲੀ ਸਮੱਗਰੀ ਨਹੀਂ ਮਿਲੀ। ਅਧਿਕਾਰੀ ਨੇ ਦੱਸਿਆ ਕਿ ਘਰ ਦੇ ਨੇੜੇ ਪੁਲਿਸ ਚੌਕੀ ਸਥਾਪਤ ਕਰ ਦਿੱਤੀ ਗਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਚੈੱਕ ਕਰੋ
ਨਿਊਜ਼ ਡੈਸਕ: ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦੀ ਕਥਿਤ ਤੌਰ ‘ਤੇ ਹੱਤਿਆ ਕਰਨ ਅਤੇ ਉਸ …