ਪਾਰਕ ‘ਚ ਖੇਡਣ ਗਏ ਬੱਚੇ 4 ਦਿਨਾਂ ਤੋਂ ਲਾਪਤਾ, ਫਿਕਰਾਂ ‘ਚ ਪਿਆ ਪਰਿਵਾਰ

 

ਮੋਹਾਲੀ : ਪਾਰਕ ‘ਚ ਖੇਡਣ ਗਏ ਬੱਚੇ 4 ਦਿਨਾਂ ਤੋਂ ਲਾਪਤਾ, ਫਿਕਰਾਂ ‘ਚ ਪਿਆ ਪਰਿਵਾਰ

ਮੁਹਾਲੀ ਦੇ ਪਿੰਡ ਬੱਲੋ ਮਾਜ਼ਰਾ ਤੋਂ ਐਤਵਾਰ ਸ਼ਾਮ ਤੋਂ ਦੋ ਬੱਚੇ ਘਰੋਂ ਚਲੇ ਗਏ ਪਰ ਅਜੇ ਤੱਕ ਵਾਪਸ ਨਹੀਂ ਪਰਤੇ। ਦੋਵੇਂ ਬੱਚੇ ਘਰੋਂ ਖੇਡਣ ਗਏ ਸਨ ਪਰ ਅਜੇ ਤੱਕ ਵਾਪਿਸ ਨਹੀਂ ਪਰਤੇ।

ਦੋਵਾਂ ਬੱਚਿਆਂ ਦੀ ਪਛਾਣ ਅਰਵਿੰਦ (12 ਸਾਲਾਂ) ਅਤੇ ਹਿਮਾਂਸ਼ੂ (9 ਸਾਲਾਂ) ਵਜੋਂ ਹੋਈ ਹੈ। ਦੋਵੇਂ ਆਪਣੇ ਘਰੋਂ ਸਾਈਕਲ ‘ਤੇ ਪਾਰਕ ਵਿਚ ਖੇਡਣ ਲਈ ਗਏ ਸਨ ਪਰ ਅਜੇ ਤੱਕ ਆਪਣੇ ਘਰ ਵਾਪਸ ਨਹੀਂ ਪਰਤੇ। ਬੱਚਿਆਂ ਦੇ ਘਰ ਵਾਪਿਸ ਨਾ ਪਰਤਨ ‘ਤੇ ਪਰਿਵਾਰ ਫਿਕਰਾਂ ਵਿੱਚ ਪਿਆ ਹੋਇਆ ਹੈ ਕਿ ਕਿਤੇ ਬੱਚਿਆਂ ਨਾਲ ਕੁਝ ਗਲਤ ਨਾ ਹੋ ਜਾਏ। ਇਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਵੱਲੋਂ ਸਬੰਧਤ ਪੁਲਿਸ ਥਾਣੇ ਨੂੰ ਦੇ ਦਿੱਤੀ ਗਈ ਹੈ।

ਜਾਣਕਾਰੀ ਇਹ ਵੀ ਮਿਲੀ ਹੈ ਕਿ ਪਹਿਲਾ ਵੀ ਇੱਕ ਲੜਕਾ ਘਰੋਂ ਚਲਾ ਗਿਆ ਸੀ, ਪਰ ਬਾਅਦ ਵਾਪਿਸ ਵੀ ਆ ਗਿਆ ਸੀ। ਹੁਣ ਜਾਣ ਲਗਿਆਂ ਘਰੋਂ ਪੈਸੇ ਵੀ ਲੈਕੇ ਗਏ ਹਨ, ਪੁਲਿਸ ਵਲੋਂ ਬੱਚਿਆ ਦੀ ਭਾਲ ਕੀਤੀ ਜਾ ਰਹੀ ਹੈ।

 

1 thought on “ਪਾਰਕ ‘ਚ ਖੇਡਣ ਗਏ ਬੱਚੇ 4 ਦਿਨਾਂ ਤੋਂ ਲਾਪਤਾ, ਫਿਕਰਾਂ ‘ਚ ਪਿਆ ਪਰਿਵਾਰ”

Leave a Comment