ਨਛੱਤਰ ਗਿੱਲ ਦੀ ਪਤਨੀ ਦੇ ਸਸਕਾਰ ਦੌਰਾਨ ਬੱਚਿਆਂ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

 

 ਮਸ਼ਹੂਰ ਪੰਜਾਬੀ ਗਾਇਕ ਨਛੱਤਰ ਗਿੱਲ ਦੀ ਪਤਨੀ ਦਾ ਅੱਜ ਦੇਹਾਂਤ ਹੋ ਗਿਆ ਹੈ। ਦਲਵਿੰਦਰ ਕੌਰ ਦੇ ਸਸਕਾਰ ਦੌਰਾਨ ਬੱਚਿਆਂ ਅਤੇ ਖੁਦ ਨਛੱਤਰ ਗਿੱਲ ਦੀ ਹਾਲਤ ਕਾਫੀ ਖਰਾਬ ਦਿਖਾਈ ਦੇ ਰਹੀ ਹੈ।

ਦੱਸ ਦੇਈਏ ਕਿ ਦਲਵਿੰਦਰ ਕੌਰ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਉਹ ਕੈਨੇਡਾ ਦੇ ਸ਼ਹਿਰ ਸਰੀ ਦੇ ਵਸਨੀਕ ਹਨ ਅਤੇ ਇਸ ਸਮੇਂ ਆਪਣੇ ਪੁੱਤਰ ਅਤੇ ਧੀ ਦੇ ਵਿਆਹ ਸਬੰਧੀ ਫਗਵਾੜਾ ਵਿਖੇ ਆਪਣੀ ਰਿਹਾਇਸ਼ ‘ਤੇ ਪਰਿਵਾਰ ਸਮੇਤ ਆਏ ਹੋਏ ਸਨ। ਹੱਥਾਂ ਵਿੱਚ ਮਹਿੰਦੀ ਦਾ ਰੰਗ ਅਤੇ ਚੂੜੀਆਂ ਪਾਈ ਧੀ ਮਾਂ ਨੂੰ ਆਵਾਜਾਂ ਮਾਰ ਰਹੀ ਸੀ, ਪੁੱਤਰ ਮਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਦੱਸ ਦੇਈਏ ਕਿ ਦੋ ਦਿਨ ਪਹਿਲਾਂ 14 ਨਵੰਬਰ ਨੂੰ ਹੀ ਨਛੱਤਰ ਗਿੱਲ ਦੀ ਧੀ ਦਾ ਵਿਆਹ ਹੋਇਆ ਸੀ ਤੇ ਭਲਕੇ 17 ਨਵੰਬਰ ਨੂੰ ਉਨ੍ਹਾਂ ਦੇ ਪੁੱਤਰ ਦਾ ਵਿਆਹ ਹੋਣਾ ਸੀ। ਇਸੇ ਵਿਚਾਲੇ ਪਤਨੀ ਦੀ ਮੌਤ ਨਾਲ ਘਰ ਵਿੱਚ ਸੱਥਰ ਵਿੱਛ ਗਏ ਅਤੇ ਸਾਰੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਹਨ।

ਬੇਦਾਅਵਾ: ਇਹ ਲੇਖ ਸਿਰਫ ਜਾਣਕਾਰੀ ਦੇ ਉਦੇਸ਼ਾਂ ਲਈ ਪ੍ਰਦਾਨ ਕੀਤਾ ਗਿਆ ਹੈ। ਜਾਣਕਾਰੀ ਗਲੋਬਲ ਪੰਜਾਬ ਟੀਵੀ ਦੇ ਵਿਚਾਰਾਂ, ਨੀਤੀ ਜਾਂ ਵਿਚਾਰਾਂ ਦੀ ਨੁਮਾਇੰਦਗੀ ਕਰਨ ਲਈ ਨਹੀਂ ਕੀਤੀ ਜਾਣੀ ਚਾਹੀਦੀ, ਨਾ ਹੀ ਇਸ ਦੇ ਕਿਸੇ ਵੀ ਸਟਾਫ, ਕਰਮਚਾਰੀ, ਜਾਂ ਸਹਿਯੋਗੀ।

1 thought on “ਨਛੱਤਰ ਗਿੱਲ ਦੀ ਪਤਨੀ ਦੇ ਸਸਕਾਰ ਦੌਰਾਨ ਬੱਚਿਆਂ ਦਾ ਰੋ-ਰੋ ਕੇ ਹੋਇਆ ਬੁਰਾ ਹਾਲ”

Leave a Comment