ਹਾਲ ਹੀ ਵਿੱਚ ਦੋ ਦਿਨ ਪਹਿਲਾਂ ਡੇਰਾਬੱਸੀ ਜ਼ੀਰਕਪੁਰ ਵਿੱਚ ਇੱਕ ਲੜਕੀ ਦੀ ਲਾਸ਼ ਮਿਲੀ ਸੀ। ਜਿਸ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਔਰਤ ਦੀ ਪਛਾਣ ਸਪਨਾ ਰਾਣਾ ਵਜੋਂ ਹੋਈ ਹੈ, ਜੋ 2019 ‘ਚ MTV ਰੋਡੀਜ਼ ‘ਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਜੋ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ, ਉਸ ਵਿਚ ਪਤਾ ਲੱਗਾ ਹੈ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਔਰਤ ਦੀਆਂ ਦੋਵੇਂ ਬਾਹਾਂ ‘ਤੇ ਟੀਕੇ ਦੇ ਨਿਸ਼ਾਨ ਪਾਏ ਗਏ ਹਨ ਅਤੇ ਦੋਹਾਂ ਹੱਥਾਂ ‘ਤੇ ਬਲੇਡ ਕੱਟਣ ਦੇ ਪੁਰਾਣੇ ਨਿਸ਼ਾਨ ਵੀ ਮਿਲੇ ਹਨ।
ਦੱਸ ਦੇਈਏ ਕਿ ਦੋ ਦਿਨ ਪਹਿਲਾਂ ਇੱਕ ਲੜਕਾ ਲਾਸ਼ ਨੂੰ ਕਾਰ ਵਿੱਚ ਛੱਡ ਕੇ ਫਰਾਰ ਹੋ ਗਿਆ ਸੀ। ਜਿਸ ਦੀ ਪੁਲਿਸ ਫਿਲਹਾਲ ਭਾਲ ਕਰ ਰਹੀ ਹੈ।