ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ ਦਰਦਨਾਕ ਹਾਦਸਾ ਵਾਪਰ ਗਿਆ। ਮਾਰਵਾਹ ਇਲਾਕੇ ਵਿਚ ਸ਼ਾਮ ਲਗਭਗ ਸਾਢੇ ਪੰਜ ਵਜੇ ਇਕ ਕਾਰ ਡੂੰਘੀ ਖੱਡ ਵਿਚ ਜਾ ਡਿੱਗੀ। ਕਾਰ ਵਿਚ ਸਵਾਰ 8 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਆਸ-ਪਾਸ ਦੇ ਲੋਕਾਂ ਨੇ ਹਾਦਸੇ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ।

ਟੀਮ ਨੇ ਰਾਹਤ ਤੇ ਬਚਾਅ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕਿਸ਼ਤਵਾੜ ਦੇ ਡੀਸੀ ਦੇਵਾਂਸ਼ ਯਾਦਵ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਹਾਦਸਾ ਕਾਰ ਦੇ ਫਿਸਲਣ ਕਾਰਨ ਵਾਪਰਿਆ। ਇਹ ਵੀ ਖਬਰ ਮਿਲੀ ਹੈ ਕਿ 8 ਲੋਕ ਪ੍ਰਾਈਵੇਟ ਕੈਬ ਵਿਚ ਯਾਤਰਾ ਕਰ ਰਹੇ ਸਨ ਕਿ ਸਾਰਿਆਂ ਦੀ ਦੁਰਘਟਨਾ ਵਿਚ ਮੌਤ ਹੋ ਗਈ। 8 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਪਰ ਬਚਾਅ ਮੁਹਿੰਮ ਅਜੇ ਵੀ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਇਸ ਤੋਂ ਪਹਿਲਾਂ ਜੰਮੂ ਸ਼ਹਿਰ ‘ਚ ਸ਼ੁੱਕਰਵਾਰ ਸ਼ਾਮ ਨੂੰ ਇਕ ਬੱਸ ਸੜਕ ਤੋਂ ਫਿਸਲ ਕੇ ਖਾਈ ‘ਚ ਜਾ ਡਿੱਗੀ ਸੀ। ਇਸ ਕਾਰਨ 20 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਹ ਘਟਨਾ ਅਖਨੂਰ ਦੇ ਮਾਖੀਆਂ ਮੋੜ ਨੇੜੇ ਵਾਪਰੀ।
The post ਜੰਮੂ-ਕਸ਼ਮੀਰ ‘ਚ ਦਰਦਨਾਕ ਹਾਦਸਾ, ਡੂੰਘੀ ਖੱਡ ‘ਚ ਡਿੱਗੀ ਕਾਰ, 8 ਲੋਕਾਂ ਦੀ ਮੌਤ appeared first on Daily Post Punjabi.