ਜ਼ੀਰਕਪੁਰ ਦੇ ਢਕੋਲੀ ਫਲਾਈਓਵਰ ਨੇੜੇ ਵਾਪਰੇ ਸੜਕ ਹਾਦਸੇ ਵਿੱਚ 62 ਸਾਲਾ ਔਰਤ ਦੀ ਮੌਤ ਹੋ ਗਈ। ਢਕੋਲੀ ਦੇ ਡੀਐਸ ਅਸਟੇਟ ਦੀ ਰਹਿਣ ਵਾਲੀ ਰੇਣੂ ਭਾਟੀਆ ਐਕਟਿਵਾ ‘ਤੇ ਜਾ ਰਹੀ ਸੀ ਕਿ ਉਸ ਦੀ ਟਰੱਕ ਨਾਲ ਟੱਕਰ ਹੋ ਗਈ। ਜਿਸ ਤੋਂ ਬਾਅਦ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਲਾਸ਼ ਨੂੰ ਡੇਰਾਬੱਸੀ ਦੇ ਹਸਪਤਾਲ ‘ਚ ਰਖਵਾਇਆ ਗਿਆ ਹੈ।