ਗੁਜਰਾਤ ਚੋਣ ਦੰਗਲ : ਭਾਜਪਾ ਨੇ ਐਲਾਨੇ 3 ਹੋਰ ਮਹਾਂਰਥੀ Daily Post Live

ਨਿਊਜ ਡੈਸਕ : ਗੁਜਰਾਤ ਚੋਣ ਦੰਗਲ ਪੂਰੇ ਜੋਬਨ ‘ਤੇ ਹੈ । ਪਾਰਟੀਆਂ ਆਪੋ ਆਪਣੇ ਯੋਧੇ ਐਲਾਨ ਰਹੀਆਂ ਹਨ। ਇਸੇ ਦਰਮਿਆਨ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਤਿੰਨ ਸੀਟਾਂ ਲਈ ਆਪਣੇ ਚੋਣ ਉਮੀਦਵਾਰਾਂ ਦੇ ਨਾਂ ਜਾਰੀ ਕੀਤੇ। ਇਸ ਤੋਂ ਬਾਅਦ ਵਡੋਦਰਾ ਦਾ ਮੰਜਲਪੁਰ ਹੀ ਇਕ ਅਜਿਹਾ ਹਲਕਾ ਹੈ, ਜਿਸ ਲਈ ਸੱਤਾਧਾਰੀ ਪਾਰਟੀ ਵੱਲੋਂ ਉਮੀਦਵਾਰ ਦਾ ਨਾਂ ਅਜੇ ਜਾਰੀ ਨਹੀਂ ਕੀਤਾ ਗਿਆ ਹੈ।

ਦੱਸ ਦੇਈਏ ਕਿ ਗੁਜਰਾਤ ਵਿੱਚ ਦਸੰਬਰ ਵਿੱਚ ਦੋ ਪੜਾਵਾਂ ਵਿੱਚ ਚੋਣਾਂ ਹੋ ਰਹੀਆਂ ਹਨ। ਜਿਸ ਵਿੱਚ 1 ਦਸੰਬਰ ਨੂੰ ਪਹਿਲੇ ਪੜਾਅ ਦੀਆਂ 89 ਸੀਟਾਂ ਲਈ ਅਤੇ ਦੂਜੇ ਪੜਾਅ ਲਈ 5 ਦਸੰਬਰ ਨੂੰ 93 ਸੀਟਾਂ ਲਈ ਵੋਟਾਂ ਪੈਣਗੀਆਂ।

ਭਾਜਪਾ ਨੇ ਇਸ ਦੇ ਨਾਲ ਹੀ ਇਨ੍ਹਾਂ ਤਿੰਨਾਂ ਸੀਟਾਂ ‘ਤੇ ਨਾਵਾਂ ਦੇ ਐਲਾਨ ਤੋਂ ਬਾਅਦ ਭਾਜਪਾ ਨੇ ਗੁਜਰਾਤ ਦੀਆਂ ਕੁੱਲ 182 ਵਿਧਾਨ ਸਭਾ ਸੀਟਾਂ ‘ਚੋਂ 181 ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਮੰਜਲਪੁਰ ਵਡੋਦਰਾ ਦਾ ਇਕਲੌਤਾ ਹਲਕਾ ਹੈ ਜਿਸ ਲਈ ਭਾਜਪਾ ਨੇ ਅਜੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ।

ਰਾਲੂ, ਮਾਨਸਾ ਅਤੇ ਗਰਬੜਾ ਸੀਟਾਂ ਤੋਂ ਇਨ੍ਹਾਂ ਆਗੂਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ

ਬੁੱਧਵਾਰ ਨੂੰ ਜਿਨ੍ਹਾਂ ਤਿੰਨ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ, ਉਹ ਹਨ ਖੇਰਾਲੂ, ਮਾਨਸਾ ਅਤੇ ਗਰਬੜਾ। ਯਾਦ ਰਹੇ, ਖੇਰਾਲੂ ਨੂੰ ਛੱਡ ਕੇ ਇਸ ਵੇਲੇ ਦੋ ਹੋਰ ਸੀਟਾਂ ‘ਤੇ ਕਾਂਗਰਸ ਦਾ ਕਬਜ਼ਾ ਹੈ।

ਭਾਜਪਾ ਨੇ ਮਹਿਸਾਣਾ ਵਿੱਚ ਮੌਜੂਦਾ ਵਿਧਾਇਕ ਦੀ ਟਿਕਟ ਕੱਟ ਦਿੱਤੀ ਹੈ

ਮੇਹਸਾਣਾ ਜ਼ਿਲ੍ਹੇ ਦੇ ਖੇਰਾਲੂ ਤੋਂ ਭਾਜਪਾ ਨੇ ਆਪਣੇ ਮੌਜੂਦਾ ਵਿਧਾਇਕ ਅਜਮਲਜੀ ਠਾਕੋਰ ਦੀ ਟਿਕਟ ਰੱਦ ਕਰ ਦਿੱਤੀ ਹੈ ਅਤੇ ਉਨ੍ਹਾਂ ਦੀ ਥਾਂ ਸਰਦਾਰ ਸਿੰਘ ਚੌਧਰੀ ਨੂੰ ਟਿਕਟ ਦਿੱਤੀ ਹੈ। ਜਦਕਿ ਗਾਂਧੀਨਗਰ ਜ਼ਿਲ੍ਹੇ ਦੀ ਮਾਨਸਾ ਸੀਟ ਅਤੇ ਦਾਹੋਦ ਜ਼ਿਲ੍ਹੇ ਦੀ ਗਰਬਦਾ (ਅਨੁਸੂਚਿਤ ਜਨਜਾਤੀ) ਸੀਟ ਲਈ ਜੈਅੰਤੀ ਉਰਫ਼ ਜੇਐਸ ਪਟੇਲ ਅਤੇ ਮਹਿੰਦਰ ਭਾਭੋਰ ਉਮੀਦਵਾਰ ਹਨ।

Leave a Comment