ਖਾਕੀ ਹੋਈ ਸ਼ਰਮਸਾਰ, ਨਸ਼ੇ ‘ਚ ਧੁੱਤ ASI ਦੀ ਵੀਡੀਓ ਹੋਈ ਵਾਇਰਲ, ਕੀਤਾ ਬਰਖਾਸਤ Daily Post Live


ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਤਰ੍ਹਾਂ-ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤੇ ਪੁਲਿਸ ਅਧਿਕਾਰੀਆਂ ਨੂੰ ਵੱਖ-ਵੱਖ ਥਾਵਾਂ ‘ਤੇ ਡਿਊਟੀ ਲਗਾ ਕੇ ਨਸ਼ੇ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਅੰਮ੍ਰਿਤਸਰ ਦਿਹਾਤੀ ਅਧੀਨ ਅਜਨਾਲਾ ਤੋਂ ਇਕ ਵਾਇਰਲ ਵੀਡੀਓ ਦੇਖਣ ਨੂੰ ਮਿਲਿਆ ਹੈ ਜਿਸਵਿਚ ਇਕ ਪੁਲਿਸ ਅਧਿਕਾਰੀ ਨਸ਼ੇ ਦੀ ਹਾਲਤ ਵਿਚ ਕੁਲਚਿਆਂ ਵਾਲੀ ਰੇਹੜੀ ਕੋਲ ਬੈਂਚ ‘ਤੇ ਡਿੱਗਿਆ ਨਜ਼ਰ ਆ ਰਿਹਾ ਹੈ।ਵੀਡੀਓ ਵਾਇਰਲ ਹੋਣ ਦੇ ਬਾਅਦ ਉਕਤ ਪੁਲਿਸ ਏਐੱਸਆਈ ਨੂੰ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ।

ਇਸ ਸਬੰਧੀ ਅਜਨਾਲਾ ਥਾਣਾ ਦੀ ਐੱਸਐੱਚਓ ਸਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਾਇਰਲ ਵੀਡੀਓ ਵਿਚ ASI ਨੇ ਨਸ਼ੀਲਾ ਪਦਾਰਥ ਦਾ ਸੇਵਨ ਕੀਤਾ ਹੈ ਜਿਸ ਦੇ ਬਾਅਦ ਉਸ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਰਵਾਈ ਦੌਰਾਨ ਜੋ ਵੀ ਗੱਲ ਸਾਹਮਣੇ ਆਏਗੀ, ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਦਾ ਸੇਵਨ ਨਾ ਕਰਨ ਦੀ ਅਪੀਲ ਕੀਤੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਦੱਸ ਦੇਈਏ ਕਿ ਅੰਮ੍ਰਿਤਸਰ ਸ਼ਹਿਰੀ ਵਿਚ ਤਾਇਨਾਤ ਇਕ ਏਐੱਸਆਈ ਅਜਨਲਾ ਦੇ ਇਕ ਛੋਟੇ ਜਿਹੇ ਢਾਬੇ ਵਿਚ ਖਾਣਾ ਖਾਣ ਗਿਆ। ਉਸ ਨੇ ਉਥੇ ਹੀ ਨਸ਼ਾ ਕੀਤਾ ਤੇ ਉਥੇ ਬੇਹੋਸ਼ ਹੋ ਗਿਆ। ਉਸ ਦੀ ਹਾਲਤ ਇੰਨੀ ਖਰਾਬ ਸੀ ਕਿ ਉਹ ਦੁਬਾਰਾ ਉਠ ਹੀ ਨਹੀਂ ਸਕਿਆ। ਉਹ ਉਠਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਫਿਰ ਦੁਬਾਰਾ ਡਿੱਗ ਜਾਂਦਾ। ਨਸ਼ੇ ਵਿਚ ਉੁਹ ਕੁਝ ਬੋਲ ਰਿਹਾ ਸੀ ਪਰ ਕੋਈ ਉਸ ਨੂੰ ਸਮਝ ਨਹੀਂ ਸਕਿਆ।

The post ਖਾਕੀ ਹੋਈ ਸ਼ਰਮਸਾਰ, ਨਸ਼ੇ ‘ਚ ਧੁੱਤ ASI ਦੀ ਵੀਡੀਓ ਹੋਈ ਵਾਇਰਲ, ਕੀਤਾ ਬਰਖਾਸਤ appeared first on Daily Post Punjabi.

Leave a Comment