ਕੈਨੇਡਾ ਨੇ ਐਕਸਪ੍ਰੈਸ ਇੰਟਰੀ ਰਾਹੀਂ 16 ਨਵੇਂ ਕਿੱਤਿਆਂ ਦੇ ਕਾਮਿਆਂ ਲਈ ਰਾਹ ਖੋਲ੍ਹੇ Daily Post Live


ਸਰੀ, 17 ਨਵੰਬਰ (ਹਰਦਮ ਮਾਨ/ (ਪੰਜਾਬ ਮੇਲ)-ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਸੀਨ ਫਰੇਜ਼ਰ ਨੇ ਬੁੱਧਵਾਰ ਨੂੰ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੇ ਤਹਿਤ ਪ੍ਰਬੰਧਿਤ ਇਮੀਗ੍ਰੇਸ਼ਨ ਪ੍ਰੋਗਰਾਮਾਂ ਲਈ ਨੈਸ਼ਨਲ ਆਕੂਪੇਸ਼ਨਲ ਵਰਗੀਕਰਣ (NOC) 2021 ਨੂੰ ਲਾਗੂ ਕਰਨ ਦਾ ਐਲਾਨ ਕੀਤਾ ਹੈ। ਨਵੀਆਂ ਐਨ.ਓ.ਸੀ ਸ਼੍ਰੇਣੀਆਂ ਦੀ ਵਰਤੋਂ ਕਰਨ ਨਾਲ ਕੈਨੇਡਾ ਨੂੰ ਸਿਹਤ ਸੰਭਾਲ, ਉਸਾਰੀ ਅਤੇ ਆਵਾਜਾਈ ਵਰਗੇ ਉੱਚ-ਮੰਗ ਵਾਲੇ ਖੇਤਰਾਂ ਵਿੱਚ ਵਿਸ਼ਵਵਿਆਪੀ ਪ੍ਰਤਿਭਾ ਲਿਆਉਣ ਦੀ ਇਜਾਜ਼ਤ ਮਿਲੇਗੀ।

ਨਵੀਆਂ ਐਨ.ਓ.ਸੀ ਸ਼੍ਰੇਣੀਆਂ ਵਿਚ ਸ਼ਾਮਲ ਕੀਤੇ ਗਏ ਕਿੱਤਿਆਂ ਵਿਚ ਨਰਸ ਸਹਾਇਕ, ਲੰਮੇ ਸਮੇਂ ਦੀ ਦੇਖਭਾਲ ਲਈ ਸਹਾਇਕ, ਹਸਪਤਾਲ ਦੇ ਸੇਵਾਦਾਰ, ਐਲੀਮੈਂਟਰੀ ਅਤੇ ਸੈਕੰਡਰੀ ਸਕੂਲ ਅਧਿਆਪਕ ਸਹਾਇਕ, ਅਤੇ ਟਰਾਂਸਪੋਰਟ ਟਰੱਕ ਡਰਾਈਵਰ ਪ੍ਰਮੁੱਖ ਹਨ ਅਤੇ ਹੁਣ ਇਨ੍ਹਾਂ ਕਿੱਤਿਆਂ ਲਈ ਐਕਸਪ੍ਰੈਸ ਐਂਟਰੀ ਰਾਹੀਂ ਅਰਜ਼ੀਆਂ ਦਿੱਤੀਆਂ ਜਾ ਸਕਣਗੀਆਂ।

ਹੇਠਾਂ ਦਿੱਤੇ 16 ਕਿੱਤਿਆਂ ਵਿੱਚ ਕੰਮ ਦਾ ਤਜਰਬਾ ਰੱਖਣ ਵਾਲੇ ਵਿਦੇਸ਼ੀ ਨਾਗਰਿਕ ਹੁਣ ਐਕਸਪ੍ਰੈਸ ਐਂਟਰੀ ਰਾਹੀਂ ਅਰਜ਼ੀ ਦੇਣ ਦੇ ਯੋਗ ਹਨ:

– ਪੇਅਰੋਲ ਐਡਮਨਿਸਟਰੇਟਰਜ਼, ਡੈਂਟਲ ਅਸਿਸਟੈਂਟ ਅਤੇ ਡੈਂਟਲ ਲੈਬਾਰਟਰੀ ਅਸਿਸਟੈਂਟ,  ਨਰਸ ਸਹਾਇਕ, ਆਰਡਰਲੀ ਅਤੇ ਮਰੀਜ਼ ਸੇਵਾ ਸਹਿਯੋਗੀ, ਫਾਰਮੇਸੀ ਤਕਨੀਕੀ ਸਹਾਇਕ ਅਤੇ ਫਾਰਮੇਸੀ ਸਹਾਇਕ, ਐਲੀਮੈਂਟਰੀ ਅਤੇ ਸੈਕੰਡਰੀ ਸਕੂਲ ਸਹਾਇਕ ਅਧਿਆਪਕ, ਸ਼ੈਰਿਫ ਅਤੇ ਬੇਲੀਫ, ਜੇਲ੍ਹ ਸਰਵਿਸ ਅਧਿਕਾਰੀ, ਉਪ-ਕਾਨੂੰਨ ਲਾਗੂ ਕਰਨ ਵਾਲੇ ਅਤੇ ਹੋਰ ਰੈਗੂਲੇਟਰੀ ਅਧਿਕਾਰੀ,  ਸੁਹੱਪਣ ਵਿਗਿਆਨੀ, ਇਲੈਕਟ੍ਰੋਲੋਜਿਸਟ ਅਤੇ ਸੰਬੰਧਿਤ ਕਿੱਤੇ, ਰੈਜ਼ੀਡੈਂਸ਼ਨ, ਕਮਰਸ਼ੀਅਲ ਇੰਸਟਾਲਰ ਅਤੇ ਸਰਵਿਸਿਜ਼, ਪੈਸਟ ਕੰਟਰੋਲਰ ਅਤੇ ਫਿਊਮੀਗੇਟਰ, ਰਿਪੇਅਰ ਅਤੇ ਹੋਰ ਸੇਵਾਵਾਂ, ਟਰਾਂਸਪੋਰਟ ਟਰੱਕ ਡਰਾਈਵਰ, ਬੱਸ ਡਰਾਈਵਰ, ਸਬਵੇਅ ਆਪਰੇਟਰ ਅਤੇ ਹੋਰ ਆਵਾਜਾਈ ਆਪਰੇਟਰ, ਭਾਰੀ ਉਪਕਰਣ ਆਪਰੇਟਰ, ਏਅਰਕ੍ਰਾਫਟ ਅਸੈਂਬਲਰ ਅਤੇ ਏਅਰਕ੍ਰਾਫਟ ਅਸੈਂਬਲੀ ਇੰਸਪੈਕਟਰ।

Leave a Comment