ਕੈਨੇਡਾ ਚ’ ਟਰੱਕ ਵਿੱਚ ਕੇਲਿਆ ਦੇ ਲੱਦੇ ਲੋਡ ਵਿੱਚ ਡਰੱਗ ਲੰਘਾਉਣ ਦੇ ਮਾਮਲੇ  ਵਿੱਚ ਇਕ ਪੰਜਾਬੀ ਮੂਲ ਦਾ ਟਰੱਕ ਡਰਾਈਵਰ ਗ੍ਰਿਫਤਾਰ Daily Post Live


ਕੈਲਗਰੀ/ਅਲਬਰਟਾ, 19 ਨਵੰਬਰ (ਰਾਜ ਗੌਗਨਾ/ ਕੁਲਤਰਨ ਪਧਿਆਣਾ/ਪੰਜਾਬ ਮੇਲ)- ਬੀਤੇਂ ਦਿਨ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਵੱਲੋ ਕੈਨੇਡੀਅਨ ਸੂਬੇ ਦੇ। ਅਲਬਰਟਾ ਦੇ ਕਾਉਟਸ ਬਾਰਡਰ ਵਿਖੇ ਇਕ ਟਰੱਕ ਵਿੱਚ  ਕੇਲਿਆ ਦੇ ਲੱਦੇ ਲੋਡ ਚ ਭਾਰੀ ਮਾਤਰਾਂ ਵਿੱਚ ਡਰੱਗ ਦੀ ਬਰਾਮਦਗੀ ਹੋਈ ਹੈ ਇਸ ਮਾਮਲੇ ਵਿੱਚ ਇੱਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਉਸ ਤੇ ਦੌਸ਼ ਆਇਦ ਕੀਤੇ ਗਏ ਹਨ।  ਗ੍ਰਿਫਤਾਰ ਅਤੇ ਚਾਰਜ ਹੋਣ ਵਾਲੇ ਡਰਾਈਵਰ ਦੀ ਸ਼ਨਾਖਤ ਕੈਲਗਰੀ ਕੈਨੇਡਾ ਦੇ ਵਾਸੀ ਗੁਰਕੀਰਤ ਸਿੰਘ ਉਮਰ  (26)ਸਾਲ ਦੇ ਵਜੋਂ ਹੋਈ ਹੈ। ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਮੁਤਾਬਕ 6 ਨਵੰਬਰ ਨੂੰ ਕੇਲਿਆ ਦਾ ਲੋਡ ਲੈਕੇ ਇੱਕ ਕਮਰਸ਼ੀਅਲ ਵਹੀਕਲ ਕੂਟਜ਼ ਬਾਰਡਰ ਵਿਖੇ ਦਾਖਲ ਹੋਇਆ ਤੇ ਸੈਕੰਡਰੀ ਇੰਸਪੈਕਸ਼ਨ ਦੌਰਾਨ ਲੋਡ ਚੋਂ 43 ਕਿਲੋਗ੍ਰਾਮ ਕੋਕੀਨ ਦੀ ਬਰਾਮਦਗੀ ਹੋਈ ਹੈ। ਇਸ ਮਾਮਲੇ ਚ ਗ੍ਰਿਫਤਾਰ ਗੁਰਕੀਰਤ ਸਿੰਘ ਦੀ ਅਦਾਲਤ ਚ ਪੇਸ਼ੀ ਵੀਰਵਾਰ ਦੀ ਪਈ ਹੈ।

Leave a Comment