ਕੁਮਾਰ ਵਿਸ਼ਵਾਸ, ਕੇਜਰੀਵਾਲ, ਜਾਨ ਨੂੰ ਖਤਰਾ Daily Post Live


ਕੁਮਾਰ ਵਿਸ਼ਵਾਸ ਦੀ ਜਾਨ ਨੂੰ ਖਤਰਾ ਹੈ

ਬਿਊਰੋ ਰਿਪੋਰਟ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਇਕ ਵਕਤ ਉਨ੍ਹਾਂ ਦੇ ਅਹਿਮ ਸਾਥੀ ਰਹੇ ਕੁਮਾਰ ਵਿਸ਼ਵਾਸ ਨੂੰ ਮਾਰਨ ਦੀ ਧਮਕੀ ਮਿਲੀ ਹੈ । 2018 ਤੋਂ ਬਾਅਦ ਕੇਜਰੀਵਾਲ ਅਤੇ ਕੁਮਾਰ ਵਿਸ਼ਵਾਸ ਦੇ ਰਿਸ਼ਤਿਆਂ ਵਿੱਚ ਕਾਫੀ ਕੁੜਤਨ ਆ ਗਈ ਸੀ । ਕੁਮਾਰ ਵਿਸ਼ਵਾਸ ਨੂੰ ਧਮਕੀ ਦੇਣ ਵਾਲੇ ਸ਼ਖ਼ਸ ਨੇ ਅਰਵਿੰਦ ਕੇਜਰੀਵਾਲ ਖਿਲਾਫ਼ ਟਿੱਪਣੀ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਈ-ਮੇਲ ਦੇ ਜ਼ਰੀਏ ਕੁਮਾਰ ਵਿਸ਼ਵਾਸ ਨੂੰ ਇਹ ਧਮਕੀ ਦਿੱਤੀ ਗਈ ਹੈ।

ਕੁਮਾਰ ਵਿਸ਼ਵਾਸ ਦੇ ਮੈਨੇਜਰ ਵੱਲੋਂ ਦਾਅਵਾ ਕੀਤਾ ਹੈ ਕਿ ਈ-ਮੇਲ ਦੇ ਜ਼ਰੀਏ ਲਗਾਤਾਰ ਧਮਕੀ ਦਿੱਤੀ ਜਾ ਰਹੀ ਸੀ । ਉਨ੍ਹਾਂ ਨੇ ਕਿਹਾ ਧਮਕੀ ਦੇਣ ਵਾਲਾ ਸ਼ਖ਼ਸ ਭਗਵਾਨ ਰਾਮ ਬਾਰੇ ਵੀ ਗੱਲਤ ਟਿਪਣੀਆਂ ਕਰ ਰਿਹਾ ਸੀ ਅਤੇ ਭਗਵਾਨ ਦੀ ਮਹਿਮਾ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਸਿਰਫ਼ ਇੰਨਾਂ ਹੀ ਨਹੀਂ ਧਮਕੀ ਦੇਣ ਵਾਲੇ ਸ਼ਖ਼ਸ ਨੇ ਅਰਵਿੰਦ ਕੇਜਰੀਵਾਲ ਨੂੰ ਕੁਮਾਰ ਵਿਸ਼ਵਾਸ ਤੋਂ ਬਿਹਤਰ ਦੱਸਦੇ ਹੋਏ ਉਸ ‘ਤੇ ਕਿਸੇ ਤਰ੍ਹਾਂ ਦੀ ਟਿੱਪਣੀ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਕੁਮਾਰ ਵਿਸ਼ਵਾਸ ਦੇ ਮੈਨੇਜਰ ਪ੍ਰਵੀਨ ਪਾਂਡੇ ਨੇ ਦੱਸਿਆ ਕਿ ਧਮਕੀ ਦੇਣ ਵਾਲੇ ਸ਼ਖ਼ਸ ਨੇ ਲਿਖਿਆ ਹੈ ਕਿ ਮੈਂ ਸ਼ਹੀਦ ਊਧਮ ਸਿੰਘ ਦੀ ਸਹੁੰ ਖਾਂਦਾ ਹਾਂ ਕਿ ਮੈਂ ਤੁਹਾਨੂੰ ਮਾਰ ਦੇਵਾਂਗਾ ।

ਕੁਮਾਰ ਵਿਸ਼ਵਾਸ਼ ਵੱਲੋਂ ਗ੍ਰਹਿ ਮੰਤਰਾਲੇ ਨੂੰ ਈ-ਮੇਲ ਦੀ ਸ਼ਿਕਾਇਤ ਕੀਤੀ ਹੈ । ਇਸ ਮਾਮਲੇ ਵਿੱਚ ਹੁਣ ਕੁਮਾਰ ਵਿਸ਼ਵਾਸ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਨੇ ਬਿਨਾਂ ਕੇਜਰੀਵਾਲ ਦਾ ਨਾਂ ਲਏ ਸੋਸ਼ਲ ਮੀਡੀਆ ‘ਤੇ ਧਮਕੀ ਦਾ ਜਵਾਬ ਦਿੰਦੇ ਹੋਏ ਤੰਜ ਕੱਸਿਆ । ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਦੇ ਚਿੰਟੂਆਂ ਨੂੰ ਮੇਰੇ ਵੱਲੋਂ ਮੇਰੇ ਰਾਘਵੇਂਦਰ ਸਰਕਾਰ ਰਾਮ ਦਾ ਮਹਿਮਾ ਮੰਡਲ ਕਰਨਾ ਪਸੰਦ ਨਹੀਂ ਹੈ। ਕਹਿ ਰਹੇ ਹਨ ਕਿ ਮਾਰ ਦੇਣਗੇ,ਇਹ ਸਬ ਠੀਕ ਹੈ ਆਪਣੇ ਚਿੰਟੂਆ ਨੂੰ ਕਹੋ ਕਿ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਨੂੰ ਗਾਲ੍ਹਾਂ ਨਾ ਦੇਣ,ਆਪਣਾ ਕੰਮ ਕਰੋ ਨਹੀਂ ਤਾਂ ਯਾਦ ਰੱਖੋ ਰਾਵਣ ਤੱਕ ਦਾ ਵੰਸ਼ ਨਹੀਂ ਬਚਿਆ,ਤੁਸੀਂ ਕਿਹੜੇ ਲਵਣਾਸੁਰ ਹੋ ?

ਇਸ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਬਣਨ ਤੋਂ ਬਾਅਦ ਪੰਜਾਬ ਪੁਲਿਸ ਕੁਮਾਰ ਵਿਸ਼ਵਾਸ ਨੂੰ ਗਿਰਫ਼ਤਾਰ ਕਰਨ ਦੇ ਲਈ ਦਿੱਲੀ ਪਹੁੰਚੀ ਸੀ। ਉਨ੍ਹਾਂ ਖਿਲਾਫ਼ ਸ਼ਿਕਾਇਤ ਸੀ ਕਿ ਚੋਣਾਂ ਦੌਰਾਨ ਉਨ੍ਹਾਂ ਨੇ ਕੇਜਰੀਵਾਲ ਖਿਲਾਫ਼ ਗੱਲਤ ਟਿੱਪਣੀਆਂ ਕੀਤੀਆਂ ਸਨ। ਹਾਲਾਂਕਿ ਉਸ ਵੇਲੇ ਪੰਜਾਬ ਹਰਿਆਣਾ ਹਾਈਕੋਰਟ ਨੇ ਕੁਮਾਰ ਵਿਸ਼ਵਾਸ ਦੀ ਗਿਰਫ਼ਤਾਰੀ ‘ਤੇ ਰੋਕ ਲਗਾਈ ਸੀ । ਫਿਰ ਬਾਅਦ ਵਿੱਚੋ ਕੇਸ ਨੂੰ ਰੱਦ ਕਰ ਦਿੱਤਾ ਸੀ । ਕੁਮਾਰ ਵਿਸ਼ਵਾਸ ਦੇ ਨਾਲ ਬੀਜੇਪੀ ਆਗੂ ਤਜਿੰਦਰ ਬੱਗਾ ‘ਤੇ ਵੀ ਪੰਜਾਬ ਪੁਲਿਸ ਨੇ ਕੇਸ ਦਰਜ ਕੀਤਾ ਸੀ । ਦਿੱਲੀ ਤੋਂ ਬੱਗਾ ਨੂੰ ਗਿਰਫਤਾਰ ਕਰਨ ਲਈ ਪੰਜਾਬ ਪੁਲਿਸ ਨੂੰ ਅੱਧੇ ਰਸਤੇ ਤੋਂ ਹੀ ਵਾਪਸ ਮੁੜਨਾ ਪਿਆ ਸੀ। ਦਿੱਲੀ ਪੁਲਿਸ ਹਰਿਆਣਾ ਤੋਂ ਹੀ ਤਜਿੰਦਰ ਬੱਗਾ ਨੂੰ ਵਾਪਸ ਲੈ ਗਈ ਸੀ ।

Leave a Comment