ਕਿਸਾਨ ਰੋਸ, ਜਗਜੀਤ ਸਿੰਘ ਡੱਲੇਵਾਲ, ਬੀ.ਕੇ.ਯੂ ਸਿੱਧੂਪੁਰ Daily Post Live


ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (BKU) ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ(jagjit singh dallewal) ਮਰਨ ਵਰਤ ‘ਤੇ ਬੈਠ ਗਏ। ਜਾਣਕਾਰੀ ਅਨੁਸਾਰ ਡੱਲੇਵਾਲ ਫਰੀਦਕੋਟ ਵਿਖੇ ਨੈਸ਼ਨਲ ਹਾਈਵੇ ‘ਤੇ ਲਗਾਏ ਗਏ ਧਰਨਾ ਸਥਾਨ ਤੋਂ ਹੀ ਆਪਣਾ ਮਰਨ ਵਰਤ ਸ਼ੁਰੂ ਕੀਤਾ ਹੈ।  ਮੰਨੀਂਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨ ਤੋਂ ਖਫ਼ਾ ਕਿਸਾਨ ਸੰਘਰਸ਼ ਕਰ ਰਹੇ ਹਨ।

ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅੱਜ ਦੁਪਹਿਰ ਦਾ ਅਲਟੀਮੇਟ ਦੇਣ ਦੇ ਬਾਵਜੂਦ ਸਰਕਾਰ ਨੇ ਮੰਗਾਂ ਪ੍ਰਤੀ ਕੋਈ ਗੌਰ ਨਹੀਂ ਕੀਤੀ। ਜਿਸ ਕਾਰਨ ਹੁਣ ਮਜ਼ਬੁਰਨ ਉਨ੍ਹਾਂ ਨੂੰ ਮਰਨ ਵਰਤ ਉੱਤੇ ਬੈਠਣਾ ਪੈ ਰਿਹਾ ਹੈ। ਪੰਜਾਬ ਵਿੱਚ ਛੇ ਥਾਵਾਂ ਉੱਤੇ ਪੱਕਾ ਮੋਰਚਾ ਪਹਿਲਾਂ ਤੋਂ ਹੀ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਧਰਨਾ ਲਾਉਣਾ ਕਿਸਾਨਾਂ ਦਾ ਹੱਕਾ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਡੀ ਪਾਰਟੀ ਧਰਨਿਆਂ ਵਿੱਚੋਂ ਹੀ ਨਿਕਲੀ ਹੈ। ਖੁਦ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਧਰਨੇ ਲਾਉਂਦੇ ਰਹੇ ਹਨ।

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਵੱਖ-ਵੱਖ ਮੀਟਿੰਗਾਂ ਵਿਚ ਸਰਕਾਰ ਨੂੰ ਕੁੱਲ 42 ਮੰਗਾਂ ਦੱਸੀਆਂ ਸਨ, ਜਿਨ੍ਹਾਂ ਵਿਚੋਂ ਸਿਰਫ਼ ਇਕ ਮੰਗ ਪੂਰੀ ਕੀਤੀ ਗਈ ਹੈ। ਸਰਕਾਰ ਨੇ ਝੋਨੇ ਦਾ ਇਕ-ਇਕ ਦਾਣਾ ਚੁੱਕਣ ਦੀ ਮੰਗ ਨੂੰ ਪੂਰਾ ਕੀਤਾ ਹੈ ਜਦਕਿ ਬਾਕੀ ਮੰਗਾਂ ਲਟਕ ਰਹੀਆਂ ਹਨ। ਇਹਨਾਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਬੀਕੇਯੂ ਸਿੱਧੂਪੁਰ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੀ ਅਗਵਾਈ ਵਿੱਚ ਸੰਘਰਸ਼ ਕਰ ਰਿਹਾ ਹੈ। ਪੰਜਾਬ ਵਿੱਚ ਮੰਗਾਂ ਦੇ ਹੱਲ ਲਈ 16 ਨਵੰਬਰ ਤੋਂ 6 ਥਾਵਾਂ ਉਤੇ ਚੱਕਾ ਜਾਮ ਕੀਤਾ ਗਿਆ ਹੋਇਆ ਹੈ।

ਭਗਵੰਤ ਮਾਨ ਦੀ ਕਿਸਾਨਾਂ ਨੂੰ ਨਸੀਹਤ

ਦੱਸ ਦੇਈਅ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਆਪਣੀ ਸਰਕਾਰ ਵੱਲੋਂ ਕਿਸਾਨਾਂ ਦੇ ਲਈ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਧਰਨਾ ਦੇ ਰਹੇ ਕਿਸਾਨਾਂ ‘ਤੇ ਸਿੱਧਾ ਹਮਲਾ ਕੀਤਾ । ਉਨ੍ਹਾਂ ਕਿਹਾ ਕਿਸਾਨਾਂ ਵੱਲੋਂ ਧਰਨੇ ਦੇਣਾ ਰਿਵਾਜ਼ ਬਣ ਗਿਆ ਹੈ, ਪਹਿਲਾਂ ਮੁੱਖ ਮੰਤਰੀ ਨਾਲ ਮੀਟਿੰਗ ਦੇ ਲਈ ਧਰਨੇ ਦਿੱਤੇ ਜਾਂਦੇ ਹਨ ਫਿਰ ਮੀਟਿੰਗ ਤੋਂ ਬਾਅਦ ਧਰਨਾ ਦਿੱਤਾ ਜਾਂਦਾ ਹੈ ਫਿਰ ਨੋਟਿਫਿਕੇਸ਼ਨ ਜਾਰੀ ਕਰਨ ਦੇ ਲਈ ਧਰਨਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਜਦੋਂ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮਨ ਲਇਆਂ ਹਨ ਤਾਂ ਉਸ ਨੂੰ ਪੂਰਾ ਕਰਨ ਦੇ ਲਈ ਕੁਝ ਸਮਾਂ ਤਾਂ ਦਿੱਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੁਝ ਕਿਸਾਨ ਜਥੇਬੰਦੀਆਂ ਹਾਜ਼ਰੀ ਲਿਵਾਉਣ ਦੇ ਲਈ ਧਰਨੇ ‘ਤੇ ਬੈਠ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਫੰਡ ਇਕੱਠਾ ਕਰਨ ਤੋਂ ਬਾਅਦ ਉਸ ਦਾ ਖਰਚਾ ਵਿਖਾਉਣਾ ਹੁੰਦਾ ਹੈ ।

ਸਿਰਫ਼ ਇੰਨਾਂ ਹੀ ਨਹੀਂ ਮੁੱਖ ਮੰਤਰੀ ਨੇ ਕਿਹਾ ਜੇਕਰ ਧਰਨਾ ਦੇਣਾ ਹੀ ਹੈ ਤਾਂ  ਮੰਤਰੀਆਂ,ਵਿਧਾਇਕਾਂ ਅਤੇ ਡੀਸੀ ਦਫ਼ਤਰ ਦੇ ਬਾਹਰ ਦੇ ਸਕਦੇ ਹਨ। ਇਹ ਉਨ੍ਹਾਂ ਦਾ ਜ਼ਮੂਰੀ ਹੱਕ ਹੈ । ਮਾਨ ਨੇ ਕਿਹਾ ਧਰਨਿਆਂ ਨਾਲ ਜਨਤਾ ਬੁਰੀ ਤਰ੍ਹਾਂ ਨਾਲ ਪਰੇਸ਼ਾਨ ਹੁੰਦੀ ਹੈ। ਕਿਸੇ ਨੇ ਕੰਮਕਾਜ ‘ਤੇ ਜਾਣਾ ਹੁੰਦਾ ਹੈ । ਉਨ੍ਹਾਂ ਕਿਹਾ ਹੁਣ ਤੱਕ ਕਿਸਾਨਾਂ ਦੇ ਨਾਲ ਆਮ ਜਨਤਾ ਦੀ ਪੂਰੀ ਹਮਦਰਦੀ ਹੈ ਪਰ ਜੇਕਰ ਵਾਰ-ਵਾਰ ਧਰਨੇ ਲੱਗ ਦੇ ਰਹੇ ਤਾਂ ਲੋਕ ਪਰੇਸ਼ਾਨ ਹੋਣਗੇ ਅਤੇ ਕਿਸਾਨਾਂ ਦੇ ਵੱਲ ਉਨ੍ਹਾਂ ਦੀ ਹਮਦਰਦੀ ਖ਼ਤਮ ਹੋਵੇਗੀ ।

ਕਿਸਾਨਾਂ ਦਾ ਮਾਨ ਸਰਕਾਰ ਨੂੰ ਜਵਾਬ

ਕਿਸਾਨ ਆਗੂ ਜਗਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਸੀਐੱਮ ਮਾਨ ਦੇ ਬਿਆਨ ਤੇ ਪਲਟਵਾਰ ਕੀਤਾ।  ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਚੈਲੰਜ ਕੀਤਾ ਤੇ ਕਿਹਾ ਕਿ ਜੇਕਰ ਸਰਕਾਰ ਨੂੰ ਲਗਦਾ ਅਸੀਂ ਫੰਡ ਇੱਕਠੇ ਕਰਨ ਲਈ ਬੈਠੇ ਤਾਂ ਸਰਕਾਰ ਜਾਂਚ ਕਰਵਾ ਲਵੇ। ਉਨ੍ਹਾਂ ਕਿਹਾ ਕਿ CM ਮਾਨ ਵਾਅਦਿਆਂ ‘ਤੇ ਖਰੇ ਨਹੀਂ ਉੱਤਰੇ ਤੇ ਇਹ ਵੀ ਕਿਹਾ ਕਿ ਸਾਡਾ ਸੰਘਰਸ਼ ਜਾਰੀ ਰਹੇਗਾ।

ਕਿਸਾਨ ਆਗੂ ਨੇ ਕਿਹਾ ਸਰਕਾਰ ਨੇ ਆਪਣੇ ਵਾਅਦਿਆਂ ਤੋਂ ਯੂ-ਟਰਨ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸੀਐੱਮ ਨੂੰ ਪੰਜਾਬ ਦੇ ਹੱਕਾ ਤੇ ਡਾਕਾ ਨਹੀਂ ਮਾਰਨ ਦੇਵਾਂਗੇ। ਉਨ੍ਹਾਂ ਨੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰੁਲਦੂ ਸਿੰਘ ਮਾਨਸ ਦੇ ਬਿਆਨ ਬਾਰੇ ਕਿਹਾ ਉਹ ਕਿਸਾਨ ਪੱਖੀ ਨਹੀਂ ਹੈ ਤੇ ਭੱਠਿਆਂ ਦਾ ਠੇਕੇਦਾਰ ਹੈ ਤੇ ਚੋਣ ਲੜਨ ਵਾਲੇ ਕਿਸਾਨ ਮੁੱਦਿਆਂ ਤੋਂ ਭਟਕੇ। ਉਨ੍ਹਾਂ ਇਹ ਵੀ ਕਿਹਾ ਚੋਣ ਲੜਣ ਵਾਲੇ ਕਈ ਕਿਸਾਨ ਆਗੂਆਂ ਨੇ ਕਰਜ਼ ਮੁਆਫ਼ੀ ਦਾ ਵਿਰੋਧ ਕੀਤਾ। ਇਸਦੇ ਨਾਲ ਹੀ ਜਿਹੜੇ ਰਾਹ ਤੇ ਦਿੱਲੀ ਚੱਲੀ, ਉਸੇ ਰਾਹ ਤੇ CM ਹੈ ਤੇ ਕਿਹਾ ਕਿ ਜਦੋਂ ਸਾਰ ਨਹੀਂ ਲਈ ਤਾਂ ਅਸੀਂ ਧਰਨੇ ਲਾਉਣ ਲਈ ਮਜ਼ਬੂਰ ਹੋਏ। ਦਿੱਲੀ ਮੋਰਚੇ ‘ਚ ਆਪ ਦੇ ਕਈ ਲੀਡਰ ਸਾਡੇ ਨਾਲ ਬੈਠੇ ਸੀ ਜਦੋਂ ਉਦੋਂ ਅਸੀਂ ਸਹੀ ਸੀ ਫਿਰ ਅੱਜ ਅਸੀਂ ਗਲਤ ਕਿਵੇਂ ਹੋ ਗਏ।

ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਦੀਆਂ ਮੰਗਾਂ

1. ਪਰਾਲੀ ਸਾੜਨ ਵਾਲੇ ਕਿਸਾਨਾਂ ਦੀਆ ਫਰਦਾ ‘ਚ ਕੀਤੀਆਂ ਰੈਡ ਐਂਟਰੀਆਂ,ਪਰਚੇ ਤੇ ਹਰ ਤਰ੍ਹਾਂ ਦੀ ਕੀਤੀ ਕਾਰਵਾਈ ਸਰਕਾਰ ਵਾਪਸ ਲਏ।

2. ਫ਼ਸਲਾਂ ਦੇ ਹੋਏ ਹਰ ਤਰ੍ਹਾਂ ਦੇ ਨੁਕਸਾਨ ਨਰਮਾ, ਮੂੰਗੀ, ਝੋਨਾ ਤੇ ਲੰਪੀ ਸਕਿਨ ਨਾਲ ਹੋਏ ਪਸ਼ੂ ਧੰਨ ਦੇ ਨੁਕਸਾਨ ਦਾ ਮੁਆਵਜ਼ਾ ਤੇ ਪਿਛਲੇ ਦਿਨੀਂ ਦਰਿਆਵਾਂ ਵਿੱਚ ਆਏ ਅਚਨਚੇਤ ਝੜਾ ਨੇ ਝੋਨੇ ਦੀ ਫ਼ਸਲ ਦਾ ਵੱਡੇ ਪੱਧਰ ਉਤੇ ਨੂੰ ਨੁਕਸਾਨ ਕੀਤਾ ਹੈ ਉਸ ਦਾ ਮੁਆਵਜ਼ਾ ਦੇਣ ਦਾ ਸਰਕਾਰ ਤੁਰੰਤ ਫ਼ੈਸਲਾ ਕਰੇ।

3. ਜੁਮਲਾ ਮੁਸਤਰਕਾ ਮਾਲਕਾਨ ਕਿਸਾਨ ਜਾਂ ਆਬਾਦਕਾਰ ਜਾਂ 2007 ਦੀ ਪਾਲਿਸੀ ਤਹਿਤ ਜਿਹੜੇ ਕਿਸਾਨਾਂ ਤੋਂ ਪੈਸੇ ਭਰਵਾ ਕੇ ਹਕ ਮਾਲਕੀਅਤ ਦਿੱਤੇ ਸੀ ਉਹ ਇੰਤਕਾਲ ਸਰਕਾਰ ਨੇ ਰੱਦ ਕੀਤੇ ਸੀ ਉਹ ਇੰਤਕਾਲ ਸਰਕਾਰ ਤੁਰੰਤ ਬਹਾਲ ਕਰੇ।

4. ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਮੁਆਵਜ਼ਾ ਵੰਡਣ ਸਮੇਂ ਵੱਡੀ ਪੱਧਰ ਉਤੇ ਹੋਏ ਘਪਲਿਆਂ ਦਾ ਰਵਿਊ ਕੀਤਾ ਜਾਵੇ ਅਤੇ ਅਸਲ ਹੱਕਦਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਇਨ੍ਹਾਂ ਘਪਲਿਆਂ ਦੇ ਮੁਲਜ਼ਮ ਅਧਿਕਾਰੀਆਂ ਉੱਪਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

5. ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾਵੇ।

6. ਮੂੰਗੀ ਮੱਕੀ ਬਾਸਮਤੀ ਅਤੇ ਹੋਰ ਦਾਲਾਂ ਅਤੇ ਤੇਲ ਬੀਜ ਫਸਲਾਂ ਦਾ ਐਮ.ਐਸ.ਪੀ ਦੇਣਾ ਤੈਅ ਕਰੇ ਸਰਕਾਰ।

7. ਅਵਾਰਾ ਪਸ਼ੂਆਂ ਤੇ ਕੁੱਤਿਆਂ ਦਾ ਪ੍ਰਬੰਧ ਕਰੇ ਸਰਕਾਰ।

8. ਸਿੱਖ ਇਤਿਹਾਸ ਨੂੰ ਵਿਗਾੜਨ ਲਈ ਸਿੱਖ ਇਤਿਹਾਸ ਦੀਆਂ ਕਿਤਾਬਾਂ ਵਿੱਚ ਵੱਡੇ ਪੱਧਰ ਉਤੇ ਛੇੜਛਾੜ ਕੀਤੀ ਗਈ ਜਿਸ ਨੂੰ ਸਰਕਾਰ ਨੇ ਮੰਨ ਲਿਆ ਸੀ ਅਤੇ ਸਰਕਾਰ ਨੇ ਇਹ ਵੀ ਮੰਨਿਆ ਸੀ ਕਿ ਅਸੀਂ ਇਹ ਕਿਤਾਬਾਂ ਨੂੰ ਬੈਨ ਕਰਾਂਗੇ ਜਿਸ ਉੱਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਹੈ ਅਤੇ ਬਾਜ਼ਾਰ ਵਿੱਚ ਉਹ ਕਿਤਾਬਾਂ ਉਪਲਬਧ ਹਨ ਅਤੇ ਵਿਦਿਆਰਥੀਆਂ ਨੂੰ ਉਹ ਕਿਤਾਬਾਂ ਪੜ੍ਹਾਈਆਂ ਵੀ ਜਾ ਰਹੀਆਂ ਹਨ। ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਵਾਲੇ ਮੁਲਜ਼ਮਾਂ ਉੱਪਰ ਤੁਰੰਤ ਸਖਤ ਕਾਰਵਾਈ ਕਰੇ ਸਰਕਾਰ।

9. ਪਿਛਲੇ ਸਾਲ ਦੀ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਤੁਰੰਤ ਬੋਨਸ ਦੇਵੇ ਸਰਕਾਰ।

10. ਕਿਸਾਨ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਯਕਮੁਕਤ ਖਤਮ ਕਰੇ ਸਰਕਾਰ।

11. ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਕ ਨਸ਼ਿਆਂ ਉੱਪਰ ਤੁਰੰਤ ਕੰਟਰੋਲ ਕਰੇ ਤੇ ਬੇਰੁਜ਼ਗਾਰ ਫਿਰ ਰਹੇ ਨੌਜਵਾਨਾਂ ਤੇ ਰੁਜ਼ਗਾਰ ਦਾ ਸਰਕਾਰ ਆਪਣੇ ਵਾਅਦੇ ਮੁਤਾਬਕ ਤੁਰੰਤ ਪ੍ਰਬੰਧ ਕਰੇ।

13. ਚੋਣ ਮੈਨੀਫੈਸਟੋ ‘ਚ ਕੀਤੇ ਵਾਅਦੇ ਮੁਤਾਬਕ ਬੀਬੀਆਂ ਨੂੰ ਇਕ ਹਜ਼ਾਰ ਰੁਪਏ ਤੁਰੰਤ ਦੇਣਾ ਸ਼ੁਰੂ ਕਰੇ ਸਰਕਾਰ।

14. ਲੰਬੀ ਸਕਿਨ ਬਿਮਾਰੀ ਦੇ ਸਮੇਂ ਆਪਣੀ ਹੜਤਾਲ ਛੱਡ ਕੇ ਪਸ਼ੂ ਧੰਨ ਦੀ ਸੰਭਾਲ ਕਰਨ ਵਾਲੇ ਫਾਰਮਾਸਿਸਟ ਮੁਲਾਜ਼ਮਾਂ ਦੀ ਤੁਰੰਤ ਸੁਣਵਾਈ ਕਰੇ ਸਰਕਾਰ।

Leave a Comment