ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹੜਤਾਲ Daily Post Live


ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੜਤਾਲ 'ਤੇ

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਦੇ ਧਰਨੇ ਨੂੰ ਰਿਵਾਜ਼ ਦਾ ਨਾਂ ਦੇਣ ਦੇ ਬਿਆਨ ‘ਤੇ ਕਿਸਾਨ ਯੂਨੀਅਨ BKU ਸਿੱਧੂਪੁਰਾ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸਖ਼ਤ ਸਟੈਂਡ ਲਿਆ ਹੈ। ਡੱਲੇਵਾਲ ਮਰਨ ਵਰਤ ‘ਤੇ ਬੈਠੇ ਗਏ ਹਨ। ਸਾਫ਼ ਹੈ ਕਿ SKM ਗੈਰ ਸਿਆਸੀ ਫਿਲਹਾਲ ਧਰਨਾ ਖ਼ਤਮ ਕਰਨ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ ਹੈ। ਡੱਲੇਵਾਲ ਨੇ ਸੀਐੱਮ ਮਾਨ ਨੂੰ ਪੁੱਛਿਆ ਕੀ ਤੁਸੀਂ ਸਾਡੇ ਧਰਨਿਆਂ ‘ਤੇ ਸਵਾਲ ਚੁੱਕ ਦੇ ਹੋ ਜਦਕਿ ਤੁਹਾਡੀ ਪਾਰਟੀ ਆਪ ਧਰਨਿਆਂ ਤੋਂ ਹੀ ਨਿਕਲੀ ਹੈ । ਕੇਜਰੀਵਾਲ ਤੋਂ ਲੈਕੇ ਅੰਨਾ ਹਜ਼ਾਰੇ ਧਰਨੇ ‘ਤੇ ਬੈਠੇ ਪਰ ਉਨ੍ਹਾਂ ਦਾ ਟੀਚਾ ਸੀ ਸੱਤਾ ਹਾਸਲ ਕਰਨਾ ਪਰ ਸਾਡਾ ਇਰਾਦਾ ਹੈ ਜਨਤਾ ਦੇ ਮੁੱਦਿਆਂ ਨੂੰ ਚੁੱਕਣਾ । ਸਿਰਫ਼ ਇੰਨਾਂ ਹੀ ਨਹੀਂ ਸੀਐੱਮ ਮਾਨ ਵੱਲੋਂ ਕਿਸਾਨਾਂ ਦੇ ਫੰਡਾਂ ‘ਤੇ ਚੁੱਕੇ ਸਵਾਲ ਦਾ ਜਵਾਬ ਵੀ ਡੱਲੇਵਾਰ ਨੇ ਸਖ਼ਤ ਅੰਦਾਜ਼ ਵਿੱਚ ਦਿੱਤਾ ।

‘ਫੰਡਾਂ ਦੀ ਜਾਂਚ ਹੋਵੇ’

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸੀਐੱਮ ਮਾਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਤੁਹਾਡੇ ਕੋਲ ਪੂਰਾ ਸਰਕਾਰੀ ਤੰਤਰ ਹੈ ਜੇਕਰ ਕਿਸਾਨਾਂ ਦੇ ਫੰਡਾਂ ‘ਤੇ ਕੋਈ ਸ਼ੱਕ ਹੈ ਤਾਂ ਇਸ ਦੀ ਜਾਂਚ ਹੋਏ ਅਤੇ ਇਸ ਨੂੰ ਜਨਤਕ ਕੀਤਾ ਜਾਵੇ। ਉਨ੍ਹਾਂ ਕਿਹਾ ਮਾਨ ਸਰਕਾਰ ਵੀ ਮੋਦੀ ਸਰਕਾਰ ਦੇ ਨਕਸ਼ੇ ਕਦਮ ‘ਤੇ ਚੱਲ ਰਹੀ ਹੈ ਇਸ ਨੂੰ ਸਬਕ ਸਿਖਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੇ ਆਗੂ ਕਿਸਾਨਾਂ ਦੇ ਪ੍ਰਤੀ ਮਾੜੇ ਸ਼ਬਦ ਬੋਲ ਦੇ ਹਨ ਜਿਸ ਨੂੰ ਬਰਦਾਖ਼ਸ਼ਤ ਨਹੀਂ ਕੀਤਾ ਜਾਵੇਗਾ। ਡੱਲੇਵਾਲ ਨੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਅਤੇ ਡਾਕਟਰ ਦਰਸ਼ਨ ਪਾਲ ਵੱਲੋਂ ਧਰਨੇ ਨੂੰ ਲੈਕੇ ਚੁੱਕੇ ਗਏ ਸਵਾਲਾਂ ‘ਤੇ ਵੀ ਖਰੀਆਂ-ਖਰੀਆਂ ਸੁਣਾਈਆਂ

ਰੁਲਦੂ ਸਿੰਘ ‘ਤੇ ਚੁੱਕੇ ਸਵਾਲ

ਜਗਜੀਤ ਸਿੰਘ ਡੱਲੇਵਾਲ ਨੇ ਰੁਲਦੂ ਸਿੰਘ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਉਹ ਕਿਸਾਨ ਨਹੀਂ ਬਲਕਿ ਭੱਠਿਆਂ ਦੇ ਮਾਲਕ ਹਨ। ਉਨ੍ਹਾਂ ਨੇ ਕਿਹਾ ਰੁਲਦੂ ਸਿੰਘ ਕਿਸਾਨਾਂ ਦੇ ਕਰਜ਼ੇ ਮੁਆਫੀ ਦੇ ਵੀ ਹਮੇਸ਼ਾ ਖਿਲਾਫ ਰਹੇ ਹਨ ਅਤੇ ਉਨ੍ਹਾਂ ਵੱਲੋਂ ਕਾਂਗਰਸ ਦੇ ਵੇਲੇ ਵੀ ਸਰਕਾਰ ਦੀ ਚਾਕਰੀ ਕੀਤੀ ਗਈ ਸੀ । ਡੱਲੇਵਾਲ ਨੇ ਡਾਕਟਰ ਦਰਸ਼ਨ ਪਾਲ ਵੱਲੋਂ ਧਰਨਿਆਂ ਦਾ ਵਿਰੋਧ ਕਰਨ ‘ਤੇ ਵੀ ਸਵਾਲ ਚੁੱਕੇ ਉਨ੍ਹਾਂ ਕਿਹਾ ਕੁਝ ਲੋਕਾਂ ਦਾ ਦਿਮਾਗ ਖ਼ਰਾਬ ਹੋ ਗਿਆ ਹੈ ਇਸ ਲਈ ਉਹ ਅਜਿਹੇ ਬਿਆਨ ਦੇ ਰਹੇ ਹਨ ।

ਭਗਵੰਤ ਮਾਨ ਦੀ ਕਿਸਾਨਾਂ ਨੂੰ ਨਸੀਹਤ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਕਿਸਾਨਾਂ ਦੇ ਧਰਨੇ ਨੂੰ ਲੈਕੇ ਵੱਡਾ ਬਿਆਨ ਦਿੱਤਾ ਸੀ । ਉਨ੍ਹਾਂ ਨੇ ਕਿਹਾ ਸੀ ਕਿ ਕੁਝ ਕਿਸਾਨ ਜਥੇਬੰਦੀਆਂ ਨੇ ਧਰਨੇ ਨੂੰ ਰਿਵਾਜ਼ ਬਣਾ ਲਿਆ ਹੈ। ਪਹਿਲਾਂ ਮੁੱਖ ਮੰਤਰੀ ਨਾਲ ਮੀਟਿੰਗ ਦੇ ਲਈ ਧਰਨੇ ਦਿੱਤੇ ਜਾਂਦੇ ਹਨ ਫਿਰ ਮੀਟਿੰਗ ਤੋਂ ਬਾਅਦ ਧਰਨਾ ਦਿੱਤਾ ਜਾਂਦਾ ਹੈ ਫਿਰ ਨੋਟਿਫਿਕੇਸ਼ਨ ਜਾਰੀ ਕਰਨ ਦੇ ਲਈ ਧਰਨਾ ਦਿੱਤਾ ਜਾਂਦਾ ਹੈ । ਉਨ੍ਹਾਂ ਕਿਹਾ ਸੀ ਕਿ ਜਦੋਂ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮਨ ਲਇਆਂ ਹਨ ਤਾਂ ਉਸ ਨੂੰ ਪੂਰਾ ਕਰਨ ਦੇ ਲਈ ਕੁਝ ਸਮਾਂ ਤਾਂ ਦਿੱਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੁਝ ਕਿਸਾਨ ਜਥੇਬੰਦੀਆਂ ਹਾਜ਼ਰੀ ਲਿਵਾਉਣ ਦੇ ਲਈ ਧਰਨੇ ‘ਤੇ ਬੈਠ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਫੰਡ ਇਕੱਠਾ ਕਰਨ ਤੋਂ ਬਾਅਦ ਉਸ ਦਾ ਖਰਚਾ ਵਿਖਾਉਣਾ ਹੁੰਦਾ ਹੈ । ਸਿਰਫ਼ ਇੰਨਾਂ ਹੀ ਨਹੀਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਜੇਕਰ ਧਰਨਾ ਦੇਣਾ ਹੀ ਹੈ ਤਾਂ ਮੰਤਰੀਆਂ,ਵਿਧਾਇਕਾਂ ਅਤੇ ਡੀਸੀ ਦਫ਼ਤਰ ਦੇ ਬਾਹਰ ਦੇ ਸਕਦੇ ਹਨ। ਇਹ ਉਨ੍ਹਾਂ ਦਾ ਜ਼ਮੂਰੀ ਹੱਕ ਹੈ । ਮਾਨ ਨੇ ਕਿਹਾ ਧਰਨਿਆਂ ਨਾਲ ਜਨਤਾ ਬੁਰੀ ਤਰ੍ਹਾਂ ਨਾਲ ਪਰੇਸ਼ਾਨ ਹੁੰਦੀ ਹੈ । ਕਿਸੇ ਨੇ ਕੰਮਕਾਜ ‘ਤੇ ਜਾਣਾ ਹੁੰਦਾ ਹੈ । ਉਨ੍ਹਾਂ ਕਿਹਾ ਹੁਣ ਤੱਕ ਕਿਸਾਨਾਂ ਦੇ ਨਾਲ ਆਮ ਜਨਤਾ ਦੀ ਪੂਰੀ ਹਮਦਰਦੀ ਹੈ ਪਰ ਜੇਕਰ ਵਾਰ-ਵਾਰ ਧਰਨੇ ਲੱਗ ਦੇ ਰਹੇ ਤਾਂ ਲੋਕ ਪਰੇਸ਼ਾਨ ਹੋਣਗੇ ਅਤੇ ਕਿਸਾਨਾਂ ਦੇ ਵੱਲ ਉਨ੍ਹਾਂ ਦੀ ਹਮਦਰਦੀ ਖ਼ਤਮ ਹੋਵੇਗੀ ।

Leave a Comment