ਕਿਸਾਨਾਂ ਦਾ ਮੰਗਾਂ ਨੂੰ ਲੈਕੇ ਧਰਨਾ,ਸੜਕਾਂ ‘ਤੇ ਲੋਕ ਪਰੇਸ਼ਾਨ,ਪੰਜਾਬ ਖੇਤੀਬਾੜੀ ਮੰਤਰੀ ‘ਸਮੋਸੇ ਤਲਨ’ ‘ਚ ਰੁਝੇ Daily Post Live


ਬਿਊਰੋ ਰਿਪੋਰਟ : ਪੰਜਾਬ ਵਿੱਚ ਕਿਸਾਨਾਂ ਦੇ 6 ਥਾਵਾਂ ‘ਤੇ ਚੱਲ ਰਹੇ ਧਰਨੇ ਨੂੰ ਲੈਕੇ ਕਿਸਾਨ ਯੂਨੀਅਨਾਂ ਵੰਡੀਆਂ ਹੋਇਆ ਨਜ਼ਰ ਆ ਰਹੀਆਂ । Bku ਸਿੱਧੂਪੁਰਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਇਹ ਧਰਨੇ ਦਿੱਤੇ ਜਾ ਰਹੇ ਹਨ । ਜਦਕਿ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਇਸ ਦਾ ਵਿਰੋਧ ਕੀਤਾ ਹੈ । ਉਨ੍ਹਾਂ ਨੇ ਕਿਹਾ ਵਾਰ-ਵਾਰ ਧਰਨੇ ਦੇਣਾ ਠੀਕ ਨਹੀਂ ਹੈ,ਕੁਝ ਲੋਕ ਸਿਰਫ਼ ਸਰਕਾਰ ਨੂੰ ਪਰੇਸ਼ਾਨ ਕਰਨ ਲਈ ਧਰਨੇ ਦੇ ਰਹੇ ਹਨ ਇਸ ਦੇ ਨਾਲ ਲੋਕ ਵੀ ਪਰੇਸ਼ਾਨ ਹੁੰਦੇ ਹਨ। ਉਨ੍ਹਾਂ ਕਿਹਾ ਲੋਕਾਂ ਨੂੰ ਪਰੇਸ਼ਾਨ ਕਰਨ ਨਾਲ ਅੰਦੋਲਨ ਸਫਲ ਨਹੀਂ ਹੁੰਦਾ ਹੈ । ਇਸ ਦੇ ਜਵਾਬ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਉਨ੍ਹਾਂ ਵੱਲੋਂ ਧਰਨਿਆਂ ਦਾ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ । ਸਰਕਾਰ ਉਨ੍ਹਾਂ ਨੂੰ ਮਜਬੂਰ ਕਰ ਰਹੀ ਹੈ । ਮੀਟਿੰਗ ਵਿੱਚ ਕੁਝ ਹੋਰ ਵਾਅਦਾ ਕੀਤਾ ਜਾਂਦਾ ਹੈ ਪਰ ਜ਼ਮੀਨੀ ਹਕੀਕਤ ਉਸ ਤੋਂ ਵੱਖ ਹੁੰਦੀ ਹੈ । ਡੱਲੇਵਾਲ ਨੇ ਕਿਹਾ ਉਨ ਮਨ ਦੇ ਹਨ ਕਿ ਧਰਨੇ ਨਾਲ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਪਰ ਆਪਣੀ ਮੰਗਾਂ ਨੂੰ ਮਨਵਾਉਣ ਦੇ ਲਈ ਉਨ੍ਹਾਂ ਕੋਲ ਕੋਈ ਹੋਰ ਰਸਤਾ ਨਹੀਂ ਹੈ । ਉਧਰ ਇੰਨਾਂ ਧਰਨਿਆਂ ਤੋਂ ਬੇਖ਼ਬਰ ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਗੁਜਰਾਤ ਚੋਣਾਂ ਵਿੱਚ ਰੁਝੇ ਹੋਏ ਹਨ । ਉਨ੍ਹਾਂ ਵੱਲੋਂ ਇਕ ਵੀਡੀਓ ਪੋਸਟ ਕੀਤਾ ਗਿਆ ਹੈ ਜੋ ਕਿ ਕਾਫੀ ਚਰਚਾ ਵਿੱਚ ਹੈ ।

ਸਮੋਸੇ ਤਲ ਰਹੇ ਹਨ ਖੇਤੀਬਾੜੀ ਮੰਤਰੀ

ਲੋਕ ਸਵਾਲ ਪੁੱਛ ਰਹੇ ਹਨ ਕਿ ਕਿਸਾਨ ਆਪਣੀ ਮੰਗਾਂ ਨੂੰ ਲੈਕੇ ਸੜਕਾਂ ‘ਤੇ ਧਰਨੇ ਦੇ ਰਹੇ ਹਨ । ਰਸਤੇ ਬੰਦ ਹੋਣ ਦੀ ਵਜ੍ਹਾ ਕਰਕੇ ਲੋਕ ਪਰੇਸ਼ਾਨ ਹਨ । ਪਰ ਸੂਬੇ ਦੇ ਖੇਤੀ ਬਾੜੀ ਮੰਤਰੀ ਗੁਰਜਾਤ ਚੋਣਾਂ ਵਿੱਚ ਉਮੀਦਵਾਰਾਂ ਦੇ ਪ੍ਰਚਾਰ ਦੌਰਾਨ ਸਮੋਸੇ ਤਲ ਰਹੇ ਹਨ। ਇਹ ਵੀਡੀਓ ਆਪ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਆਪਣੇ ਟਟਿਵਟਰ ਹੈਂਡਲ ‘ਤੇ ਸ਼ੇਅਰ ਕਰਦੇ ਹੋਏ ਗੁਜਰਾਤੀ ਵਿੱਚ ਲਿਖਿਆ ਹੈ ‘ ਗੁਜਰਾਤ ਦੇ ਰਾਜਕੋਟ ਦੱਖਣੀ ਵਿਧਾਨ ਸਭਾ ਹਲਕੇ ‘ਚ ‘ਆਪ’ ਉਮੀਦਵਾਰ ਸ਼ਿਵਲਾਲ ਬਰਸੀਆ ਜੀ ਦੇ ਹੱਕ ‘ਚ ਚੋਣ ਪ੍ਰਚਾਰ ਕਰਦੇ ਹੋਏ ਉਨ੍ਹਾਂ ਨੇ ਕੁਝ ਸਮੋਸੇ,ਪਕੌੜੇ ਅਤੇ ਭਜੀਆਂ ਬਣਾ ਕੇ ਲੋਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕੀਤੀ। ਇਸ ਵਾਰ ਲੋਕਾਂ ਨੇ ਕੇਜਰੀਵਾਲ ਸਰਕਾਰ ਦਾ ਫੈਸਲਾ ਕਰ ਲਿਆ ਹੈ’

ਇੰਨਾਂ ਥਾਵਾਂ ‘ਤੇ ਕਿਸਾਨਾਂ ਦਾ ਧਰਨਾ

ਪੰਜਾਬ ਵਿੱਚ BKU ਸਿੱਧੂਪੁਰਾ ਵੱਲੋਂ 6 ਥਾਂਵਾਂ ‘ਤੇ ਪੱਕਾ ਧਰਨਾ ਲਾਇਆ ਹੋਇਆ ਹੈ ਉਨ੍ਹਾਂ ਵਿੱਚੋਂ ਪਟਿਆਲਾ ਦੇ ਧਰੇੜੀ ਜੱਟਾਂ ਟੋਲ ਪਲਾਜ਼ਾ,ਅੰਮ੍ਰਿਤਸਰ ਵਿੱਚ ਕਥੁਨੰਗਲ ਟੋਲ ਪਲਾਜ਼ਾ ਟਹਿਣਾ ਟੀ-ਪੁਆਇੰਟ ‘ਤੇ ਫਰੀਦਕੋਟ ਵਿੱਚ,ਤਿੰਨ ਕੋਨੀਆਂ ਪੁੱਲ ਮਾਨਸਾ,ਮੁਕੇਰੀਆਂ ਤੇ ਤਲਵੰਡੀ ਸਾਬੋ ਸ਼ਾਮਲ ਹਨ। ਉਧਰ ਕੈਬਨਿਟ ਮੰਤਰੀ ਕਟਾਰੂ ਚੱਕ ਨੇ ਕਿਹਾ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਹਮੇਸ਼ਾ ਤਿਆਰ ਹੈ। ਖੇਤੀਬਾੜੀ ਮੰਤਰੀ ਕਈ ਵਾਰ ਗੱਲ ਵੀ ਕਰ ਚੁੱਕੇ ਹਨ । ਕਿਸਾਨਾਂ ਵੱਲੋਂ ਧਰਨੇ ਦੇਣਾ ਉਨ੍ਹਾਂ ਦਾ ਲੋਕਤਾਂਤਰਿਕ ਅਧਿਕਾਰ ਹੈ ਪਰ ਇਸ ਨਾਲ ਆਮ ਜਨਤਾ ਨੂੰ ਤਕਲੀਫ਼ ਨਹੀਂ ਹੋਣੀ ਚਾਹੀਦੀ ਹੈ ।

ਇਹ ਹਨ ਕਿਸਾਨਾਂ ਦੀਆਂ ਮੰਗਾਂ

ਕਿਸਾਨ ਜਿਹੜੀਆਂ ਮੰਗਾਂ ਲਈ ਧਰਨੇ ਦੇ ਰਹੇ ਹਨ ਉਨ੍ਹਾਂ ਵਿੱਚੋ ਮੁੱਖ ਤੋਰ ‘ਤੇ ਲੰਪੀ ਸਕੀਨ ਬੀਮਾਰੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ,ਗੁਲਾਬੀ ਸੁੰਡੀ ਤੇ ਤੇਲੇ ਦੀ ਵਜ੍ਹਾ ਨਾਲ ਖਰਾਬ ਹੋਈ ਫਸਲ ਸਬੰਧੀ ਮੁਆਵਜ਼ਾ,ਕਿਸਾਨਾਂ ਦੀਆਂ ਜ਼ਮੀਨਾਂ ਦੇ ਰਿਕਾਰਡ ਵਿਚੋਂ ਰੈਡ ਐਂਟਰੀ ਖਤਮ ਕਰਨਾ,ਮੂੰਗੀ ਤੇ 1000 ਰੁਪਏ ਬੋਨਸ,ਕਣਕ ਦੇ ਘੱਟ ਉਤਪਾਦਨ ਤੇ ਬੋਨਸ ਤੇ ਹੋਰ ਵੀ ਕਈ ਮੰਗਾਂ ਸ਼ਾਮਲ ਹਨ,ਜਿਹਨਾਂ ਨੂੰ ਲੈ ਕੇ ਕਿਸਾਨ ਕੱਲ ਤੋਂ ਹੀ ਡੱਟੇ ਹੋਏ ਹਨ।

The post ਕਿਸਾਨਾਂ ਦਾ ਮੰਗਾਂ ਨੂੰ ਲੈਕੇ ਧਰਨਾ,ਸੜਕਾਂ ‘ਤੇ ਲੋਕ ਪਰੇਸ਼ਾਨ,ਪੰਜਾਬ ਖੇਤੀਬਾੜੀ ਮੰਤਰੀ ‘ਸਮੋਸੇ ਤਲਨ’ ‘ਚ ਰੁਝੇ appeared first on The Khalas Tv.


Leave a Comment