ਜ਼ੀਰਕਪੁਰ : ਮੈਕਡੀ ਚੌਕ ਤੋਂ ਪਿੰਡ ਸ਼ਤਾਬਗੜ੍ਹ ਕੋਲ ਖੇਤ ਵਿਚ ਪੋਲੋ ਕਾਰ ਤੋਂ ਮਿਲੀ ਨਿਸ਼ਾ ਰਾਣਾ ਦੀ ਲਾਸ਼ ਮਾਮਲੇ ਵਿਚ ਪੁਲਿਸ ਨੇ ਦੋ ਲੋਕਾਂ ਖਿਲਾਫ ਮ੍ਰਿਤਕਾ ਦੀ ਦਿੱਲੀ ਨਿਵਾਸੀ ਭੈਣ ਅਮਿਤਾ ਦੇ ਬਿਆਨ ‘ਤੇ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਦੀ ਪਛਾਣ ਅਜੇ ਵਾਸੀ ਆਦਮਪੁਰ ਜਲੰਧਰ ਤੇ ਮਾਨਵਗੀਤ ਸਿੰਘ ਵਾਸੀ ਸੁਲਤਾਨਪੁਰ ਲੋਧੀ ਕਪੂਰਥਲਾ ਵਜੋਂ ਹੋਈ ਹੈ। ਪੁਲਿਸ ਨੇ ਮਾਨਵਗੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਹ ਉਹੀ ਵਿਅਕਤੀ ਹੈ ਜੋ ਪੋਲੋ ਕਾਰ ਨੂੰ ਖੇਤ ਵਿਚ ਛੱਡ ਕੇ ਭੱਜਿਆ ਸੀ ਤੇ ਉਸ ਨੂੰ ਧਰਮ ਕੰਡੇ ‘ਤੇ ਕੰਮ ਕਰਨ ਵਾਲੇ ਕਾਕਾ ਰਾਣਾ ਨੇ ਦੇਖਿਆ ਸੀ।
ਦੋਸ਼ੀ ਨੂੰ ਅੱਜ ਡੇਰਾਬੱਸੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ, ਜਦਕਿ ਦੂਜੇ ਸਾਥੀ ਅਜੇ ਦੀ ਭਾਲ ‘ਚ ਪੁਲਿਸ ਛਾਪੇਮਾਰੀ ਕਰ ਰਹੀ ਹੈ। ਨਿਸ਼ਾ ਰਾਣਾ ਦੀ ਭੈਣ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸਦੀ ਭੈਣ ਦਾ ਸਾਲ 2002 ਵਿੱਚ ਤਲਾਕ ਹੋ ਗਿਆ ਸੀ। ਨਿਸ਼ਾ ਡੇਰਾਬੱਸੀ ‘ਚ ਪਿਤਾ ਅਤੇ ਛੋਟੀ ਭੈਣ ਸਪਨਾ ਨਾਲ ਰਹਿੰਦੀ ਸੀ। ਉਸ ਦੀ ਮਾਂ ਅਗਸਤ 2022 ਵਿੱਚ ਆਪਣੇ ਬੇਟੇ ਨਾਲ ਹਿਮਾਚਲ ਵਿੱਚ ਰਹਿਣ ਗਈ ਸੀ। ਨਿਸ਼ਾ ਵਿਦੇਸ਼ ਵਿੱਚ ਸੈੱਟ ਹੋਣਾ ਚਾਹੁੰਦੀ ਸੀ।
ਨਿਸ਼ਾ ਰਾਣਾ ਦਾ ਪੋਸਟਮਾਰਟਮ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਡੇਰਾਬੱਸੀ ਵਿੱਚ ਤਿੰਨ ਡਾਕਟਰਾਂ ਦੇ ਬੋਰਡ ਵਿੱਚ ਕੀਤਾ ਗਿਆ। ਸਿਵਲ ਹਸਪਤਾਲ ਦੇ ਐਸਐਚਓ ਡਾ: ਧਰਮਿੰਦਰ ਨੇ ਦੱਸਿਆ ਕਿ ਪੋਸਟ ਮਾਰਟਮ ਰਿਪੋਰਟ ਅਨੁਸਾਰ ਨਿਸ਼ਾ ਰਾਣਾ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।
ਦੱਸ ਦੇਈਏ ਕਿ 16 ਨਵੰਬਰ ਨੂੰ ਨਿਸ਼ਾ ਰਾਣਾ ਦੀ ਲਾਸ਼ ਪਿੰਡ ਸ਼ਤਾਬਗੜ੍ਹ ਦੇ ਖੇਤਾਂ ‘ਚੋਂ ਲਾਲ ਰੰਗ ਦੀ ਪੋਲੋ ਕਾਰ ‘ਚੋਂ ਮਿਲੀ ਸੀ। ਲਾਸ਼ ਪੋਲੋ ਕਾਰ ਦੀ ਪਿਛਲੀ ਸੀਟ ‘ਤੇ ਪਈ ਸੀ। ਲਾਸ਼ ‘ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਸੀ। ਘਟਨਾ ਵਾਲੀ ਥਾਂ ਤੋਂ 30 ਮੀਟਰ ਦੀ ਦੂਰੀ ‘ਤੇ ਸ਼ਰਾਬ ਦੀ ਦੁਕਾਨ ਹੈ, ਜਿੱਥੇ ਡੇਰਾਬੱਸੀ ਦਾ ਰਹਿਣ ਵਾਲਾ ਜਾਨਮ ਕੁਮਾਰ ਕੰਮ ਕਰਦਾ ਸੀ। ਜਾਨਮ ਨੇ ਲਾਸ਼ ਦੀ ਪਛਾਣ ਕਰ ਲਈ ਸੀ।
ਪੋਸਟ ਵਿਯੂਜ਼:
9