ਕਸ਼ਮੀਰ ਦੇ ਕੁਪਵਾੜਾ ਸੈਕਟਰ ਕੋਲ ਬਰਫ ਦੇ ਤੋਦੇ ਡਿਗਣ ਨਾਲ ਫੌਜ ਦੇ 3 ਜਵਾਨ ਸ਼ਹੀਦ Daily Post Live


ਕਸ਼ਮੀਰ ਵਿਚ ਹੋ ਰਹੀ ਬਰਫਬਾਰੀ ਵਿਚ ਫੌਜ ਦੇ ਤਿੰਨ ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਹੈ। ਭਾਰਤੀ ਫੌਜ ਦੇ 56 ਰਾਸ਼ਟਰੀ ਰਾਈਫਲਸ ਦੇ ਤਿੰਨ ਜਵਾਨ ਮਾਛਿਲ ਖੇਤਰ ਵਿ ਡਿਊਟੀ ਦੌਰਾਨ ਜੰਮੂ-ਕਸ਼ਮੀਰ ਦੇ ਕੁਪਵਾੜਾ ਸੈਕਟਰ ਵਿਚ ਕੰਟਰੋਲ ਰੇਖਾ ਕੋਲ ਬਰਫ ਦੇ ਤੋਦੇ ਡਿਗਣ ਨਾਲ ਫੌਜ ਦੇ ਜਵਾਨ ਫਸ ਗਏ ਸਨ। ਫੌਜ ਦੇ ਜਵਾਨਾਂ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਗਈ ਹੈ।

ਖਰਾਬ ਮੌਸਮ ਦੇ ਚੱਲਦਿਆਂ ਬਰਫੀਲੀ ਉਚਾਈਆਂ ਤੇ ਮੁਸ਼ਕਲ ਇਲਾਕਿਆਂ ਵਿਚ ਡਿਊਟੀ ਦੌਰਾਨ ਬਲਿਦਾਨ ਦੇਣ ਵਾਲੇ ਬਹਾਦੁਰਾਂ ਦੀ ਪਛਾਣ ਸੌਵਿਕ ਹਾਜਰਾ, ਮੁਕੇਸ਼ ਕੁਮਾਰ ਤੇ ਗਾਇਕਵਾੜ ਮਨੋਜ ਲਕਸ਼ਮਣ ਰਾਏ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਉਤਰਾਖੰਡ ‘ਚ ਵੱਡਾ ਹਾਦਸਾ, ਚਮੋਲੀ ‘ਚ 600 ਮੀਟਰ ਡੂੰਘੀ ਖਾਈ ‘ਚ ਡਿੱਗੀ ਬੋਲੈਰੋ, 12 ਮੌਤਾਂ

ਠੰਡ ਦੇ ਵਧਦੇ ਹੀ ਕਸ਼ਮੀਰ ਵਿਚ ਭਾਰੀ ਬਰਫਬਾਰੀ ਸ਼ੁਰੂ ਹੋ ਗਈ ਹੈ। ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਵਿਚ ਫੌਜ ਦਾ ਬੰਕਰ ਬਰਫ ਦੇ ਤੋਦੇ ਦੀ ਲਪੇਟ ਵਿਚ ਆ ਗਿਆ ਸੀ। ਇਸ ਵਿਚ ਫੌਜ ਦੇ 3 ਜਵਾਨ ਸ਼ਹੀਦ ਹੋ ਗਏ। ਫੌਜ ਨੇ ਰੈਸਕਿਊ ਕਰਕੇ ਮ੍ਰਿਤਕ ਦੇਹਾਂ ਨੂੰ ਕੱਢਿਆ। ਤਿੰਨੋਂ ਮ੍ਰਿਤਕ ਦੇਹਾਂ ਨੂੰ 168 ਫੌਜ ਹਸਪਤਾਲ ਦੁਰਗ ਮੁੱਲਾ ਭੇਜਿਆ ਗਿਆ ਹੈ। ਹਾਦਸੇ ਦੇ ਬਾਅਦ ਫੌਜ ਦੇ ਉਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ। ਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਕਸ਼ਮੀਰ ਦੇ ਕੁਪਵਾੜਾ ਸੈਕਟਰ ਕੋਲ ਬਰਫ ਦੇ ਤੋਦੇ ਡਿਗਣ ਨਾਲ ਫੌਜ ਦੇ 3 ਜਵਾਨ ਸ਼ਹੀਦ appeared first on Daily Post Punjabi.

Leave a Comment