ਔਲਖ ਤੇ ਢਿੱਲੋਂ ਦੇ ਬਾਅਦ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ NIA ਨੇ ਸਿੰਗਰ ਜੇਨੀ ਜੌਹਲ ਤੋਂ ਕੀਤੀ ਪੁੱਛਗਿਛ Daily Post Live


ਔਲਖ ਤੇ ਢਿੱਲੋਂ ਦੇ ਬਾਅਦ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ NIA ਨੇ ਸਿੰਗਰ ਜੇਨੀ ਜੌਹਲ ਤੋਂ ਕੀਤੀ ਪੁੱਛਗਿਛ

ਮੂਸੇਵਾਲਾ ਦੀ ਹੱਤਿਆ ਮਾਮਲੇ ਵਿਚ ਐੱਨਆਈਏ ਨੇ ਗਾਇਕ ਜੇਨੀ ਜੌਹਲ ਤੋਂ ਪੁੱਛਗਿਛ ਕੀਤੀ ਹੈ। ਗੈਂਗਸਟਰ ਲਾਰੈਂਸ ਗੈਂਗ ਦੀ ਜਾਂਚ ਕਰ ਰਹੀ NIA ਨੇ ਮੂਸੇਵਾਲਾ ਮਾਮਲੇ ਵਿਚ ਜੇਨੀ ਜੌਹਲ ਤੋਂ ਲਗਭਗ 4 ਘੰਟੇ ਪੁੱਛਗਿਛ ਕੀਤੀ। ਇਸ ਤੋਂ ਪਹਿਲਾਂ NIA 4 ਤੋਂ 5 ਪੰਜਾਬੀ ਸਿੰਗਰਾਂ ਤੋਂ ਪੁੱਛਗਿਛ ਕਰਕੇ ਬਿਆਨ ਦਰਜ ਕਰ ਚੁੱਕੀ ਹੈ।

NIA ਨੇ ਜੇਨੀ ਜੌਹਲ ਤੋਂ ਮੂਸੇਵਾਲਾ ਮਾਮਲੇ ਵਿਚ ਜਾਣਕਾਰੀ ਹਾਸਲ ਕੀਤੀ ਹੈ। ਹੁਣੇ ਜਿਹੇ ਜੇਨੀ ਜੌਹਲ ਦਾ ਗਾਣਾ ‘ਲੈਟਰ ਟੂ ਸੀਐੱਮ’ ਬਹੁਤ ਮੁਸ਼ਹੂਰ ਹੋਇਆ ਹੈ। ਇਸ ਗਾਣੇ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਕਿਉਂਕਿ ਆਪਣੇ ‘ਲੈਟਰ ਟੂ ਸੀਐੱਮ’ ਗਾਣੇ ਵਿਚ ਜੇਨੀ ਜੌਹਲ ਮੂਸੇਵਾਲਾ ਲਈ ਇਨਸਾਫ ਮੰਗਦੀ ਨਜ਼ਰ ਆ ਰਹੀ ਹੈ।

ਇਸੇ ਮਾਮਲੇ ਵਿਚ ਅਫਸਾਨਾ ਖਾਨ ਸਣੇ ਪੰਜਾਬ ਦੇ ਦੋ ਵੱਡੇ ਟੌਪ ਪੰਜਾਬੀ ਸਿੰਗਰਾਂ ਤੋਂ ਐੱਨਆਈਏ ਪੁੱਛਗਿਛ ਕਰ ਚੁੱਕੀ ਹੈ। ਗਾਇਕ ਦਲਪ੍ਰੀਤ ਢਿੱਲੋਂ ਤੇ ਮਨਪ੍ਰੀਤ ਔਲਖ ਤੋਂ 5 ਘੰਟੇ ਤੱਕ NIA ਨੇ ਦਿੱਲੀ ਹੈਡਕੁਆਰਟਰ ਵਿਚ ਪੁੱਛਗਿਛ ਕੀਤੀ ਸੀ। ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਦਾ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਲਿੰਕ ਦੀ ਗੱਲ ਪਹਿਲਾਂ ਸਾਹਮਣੇ ਆਉਂਦੀ ਰਹੀ ਹੈ।

ਔਲਖ ਤੇ ਢਿੱਲੋਂ ਦੇ ਬਾਅਦ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ NIA ਨੇ ਸਿੰਗਰ ਜੇਨੀ ਜੌਹਲ ਤੋਂ ਕੀਤੀ ਪੁੱਛਗਿਛ

ਹਾਲਾਂਕਿ ਅਜੇ ਤੱਕ ਇਸ ਲਿੰਕ ਦੀ ਅਧਿਕਾਰਤ ਤੌਰ ‘ਤੇ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਪਰ ਮੂਸੇਵਾਲਾ ਕਤਲੇਆਮ ਤੋਂ ਬਾਅਦ ਬੰਬੀਹਾ ਗੈਂਗ ਨੇ ਗਾਇਕ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਸੀ। ਇਸ ਤੋਂ ਇਲਾਵਾ NIA ਨੇ 25 ਅਕਤੂਬਰ ਨੂੰ ਸਿੱਧੂ ਮੂਸੇਵਾਲਾ ਦੀ ਭੈਣ ਅਤੇ ਮਸ਼ਹੂਰ ਪੰਜਾਬੀ ਪਲੇਅਬੈਕ ਗਾਇਕਾ ਅਫਸਾਨਾ ਖਾਨ ਤੋਂ ਪੁੱਛਗਿੱਛ ਕੀਤੀ ਸੀ। ਅਫਸਾਨਾ ਖਾਨ ਤੋਂ ਵੀ ਕਰੀਬ ਪੰਜ ਘੰਟੇ ਤੱਕ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ ਅਤੇ ਜਵਾਬ ਦਿੱਤੇ।


ਪੋਸਟ ਵਿਯੂਜ਼:
48

Leave a Comment