ਯੂਪੀ ਦੇ ਮੇਰਠ ਵਿਚ ਇਕ ਇਨੋਵੇਟਰ ਨੇ ਔਰਤਾਂ ਦੀ ਸੁਰੱਖਿਆ ਲਈ ਅਜਿਹਾ ਉਪਕਰਨ ਤਿਆਰ ਕੀਤਾ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਮੇਰਠ ਦੇ ਇਕ MIET ਇੰਜੀਨੀਅਰਿੰਗ ਕਾਲਜ ਵਿਚ ਸਥਿਤ ਅਟਲ ਇਨੋਵੇਸ਼ਨ ਕਮਿਊਨਿਟੀ ਸੈਂਟਰ ਵਿਚ ਇਨੋਵੇਟਰ ਸ਼ਿਆਮ ਚੌਰਸੀਆ ਨੇ ਅਜਿਹਾ ਸੈਂਡਲ ਬਣਾਇਆ ਹੈ, ਜਿਸ ਵਿਚ ਬਟਨ ਦਬਾਉਂਦੇ ਹੀ ਕਰੰਟ ਆ ਜਾਵੇਗਾ। ਇਸ ਨੂੰ ਹੱਥ ਲੱਗਦੇ ਹੀ ਬੰਦਾ ਭੱਜਣ ਲਈ ਮਜਬੂਰ ਹੋ ਜਾਵੇਗਾ।
ਸ਼ਿਆਮ ਚੌਰਸੀਆ ਨੇ ਦੱਸਿਆ ਕਿ ਇਸ ਕਰੰਟ ਵਾਲੇ ਸੈਂਡਲ ‘ਚ ਬਲੂਟੁੱਥ ਡਿਵਾਈਸ ਲਗਾਇਆ ਗਿਆ ਹੈ। ਇਸ ਦੇ ਨਾਲ ਹੀ DC ਕਰੰਟ ਨੂੰ AC ਵਿੱਚ ਬਦਲਣ ਲਈ ਉਪਕਰਨ ਲਗਾਏ ਗਏ ਹਨ। ਜੇਕਰ ਕਿਸੇ ਔਰਤ ਨੂੰ ਕਿਤੇ ਕੋਈ ਸਮੱਸਿਆ ਹੁੰਦੀ ਹੈ ਤਾਂ ਸੈਂਡਲ ਉਤਾਰ ਕੇ ਹੱਥ ਵਿੱਚ ਲੈ ਕੇ ਛੋਟਾ ਬਟਨ ਦਬਾਉਣ ਨਾਲ ਸੈਂਡਲ ‘ਚ 2 ਹਜ਼ਾਰ ਵੋਲਟ ਦਾ ਕਰੰਟ ਆਵੇਗਾ। ਜਿਸ ਦੀ ਛੋਹ ਨਾਲ ਸਾਹਮਣੇ ਵਾਲੇ ਦੇ ਹੋਸ਼ ਉੱਡ ਜਾਣਗੇ। ਸ਼ਿਆਮ ਚੌਰਸੀਆ ਦਾ ਕਹਿਣਾ ਹੈ ਕਿ ਇਸ ਯੰਤਰ ਨੂੰ ਬਣਾਉਣ ‘ਚ ਉਨ੍ਹਾਂ ਨੂੰ ਦੋ ਮਹੀਨੇ ਲੱਗ ਗਏ। ਉਸ ਨੇ ਇਸ ਦੇ ਪੇਟੈਂਟ ਲਈ ਅਰਜ਼ੀ ਵੀ ਦਿੱਤੀ ਹੈ।
ਇਹ ਵੀ ਪੜ੍ਹੋ : 21 ਫਰਵਰੀ ਤੱਕ ਦੁਕਾਨਾਂ ਅੱਗੇ ਲੱਗੇ ਬੋਰਡ ਪੰਜਾਬੀ ‘ਚ ਲਿਖਣੇ ਲਾਜ਼ਮੀ, CM ਮਾਨ ਦੇ ਹੁਕਮ
ਇਸ ਦੇ ਨਾਲ ਹੀ ਇਨੋਵੇਟਰ ਸ਼ਿਆਮ ਚੌਰਸੀਆ ਨੇ ਔਰਤਾਂ ਦੀ ਸੁਰੱਖਿਆ ਲਈ ਅਜਿਹਾ ਪਰਸ ਵੀ ਤਿਆਰ ਕੀਤਾ ਹੈ, ਜਿਸ ‘ਚ ਰਿਵਾਲਵਰ ਵਰਗੀ ਨਲੀ ਲੱਗੀ ਹੋਈ ਹੈ। ਜੇਕਰ ਮੁਸੀਬਤ ਦੇ ਸਮੇਂ ਇਸ ਬਟਨ ਨੂੰ ਦਬਾਇਆ ਜਾਵੇ ‘ਤਾਂ ਅਜਿਹੀ ਆਵਾਜ਼ ਆਵੇਗੀ ਜਿਵੇਂ ਗੋਲੀ ਚੱਲੀ ਹੋਵੇ। ਇਹ ਆਵਾਜ਼ 9 mm ਦੀ ਪਿਸਤੌਲ ਵਰਗੀ ਹੋਵੇਗੀ। ਜਿਸਨੂੰ ਸੁਣ ਅਪਰਾਧੀ ਭੱਜ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਇਸ ਵਿਸ਼ੇਸ਼ ਪਰਸ ਨੂੰ ਲੇਜ਼ਰ ਅਤੇ ਫਾਈਬਰ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇੰਨਾ ਹੀ ਨਹੀਂ ਔਰਤਾਂ ਦੀ ਸੁਰੱਖਿਆ ਲਈ ਗਹਿਣਿਆਂ ਵਿੱਚ GPS ਸਿਸਟਮ ਵੀ ਲਗਾਇਆ ਗਿਆ ਹੈ, ਤਾਂ ਜੋ ਜੇਕਰ ਕਿਸੇ ਦੇ ਗਹਿਣੇ ਚੋਰੀ ਹੋ ਜਾਣ ‘ਤਾਂ ਉਸ ਦੀ ਲੋਕੇਸ਼ਨ ਦਾ ਪਤਾ ਲਗਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਔਰਤਾਂ ਦੀ ਸੁਰੱਖਿਆ ਲਈ ਨਵੀਂ ਕਾਢ- ਕਰੰਟ ਵਾਲੇ ਸੈਂਡਲ, ਗੋਲੀਆਂ ਦੀ ਆਵਾਜ਼ ਵਾਲਾ ਪਰਸ, GPS ਵਾਲੇ ਗਹਿਣੇ appeared first on Daily Post Punjabi.