ਐਲੋਨ ਮਸਕ ਨੇ ਟਵਿੱਟਰ ਕਰਮਚਾਰੀ ਮੀਟਿੰਗ ਛੱਡ ਕੇ ਬੋਲਣਾ ਜਾਰੀ ਰੱਖਿਆ Daily Post Live


ਟਵਿੱਟਰ ਨੂੰ ਖਰੀਦਣ ਮਗਰੋਂ ਐਲਨ ਮਸਕ ਲਗਾਤਾਰ ਸੁਰਖੀਆਂ ਵਿੱਚ ਹਨ। ਉਨ੍ਹਾਂ ਦੇ ਕਈ ਫੈਸਲਿਆਂ ਨੂੰ ਲੈ ਕੇ ਵਿਵਾਦ ਵੀ ਖੜ੍ਹਾ ਹੋਇਆ। ਮਸ਼ਹੂਰ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਦੇ ਸੈਂਕੜੇ ਕਰਮਚਾਰੀਆਂ ਨੇ ਅਲਵਿਦਾ ਕਹਿ ਦਿੱਤੀ ਹੈ। ਦਰਅਸਲ, ਦੁਨੀਆ ਦੇ ਸਭ ਤੋਂ ਅਮੀਰ ਬੰਦੇ ਐਲਨ ਮਸਕ ਦੇ ਇੱਕ ‘ਤਾਨਾਸ਼ਾਹੀ ਫ਼ਰਮਾਨ’ ਦਾ ਉਲਟਾ ਅਸਰ ਦੇਖਣ ਨੂੰ ਮਿਲਿਆ। ਟਵਿੱਟਰ ਨੇ ਕਰਮਚਾਰੀਆਂ ਨੂੰ ਮੈਸੇਜ ਭੇਜਿਆ ਸੀ ਕਿ ਉਹ ਅਗਲੇ ਕੁਝ ਦਿਨਾਂ ਲਈ ਦਫਤਰ ਦੀ ਬਿਲਡਿੰਗ ਨੂੰ ਬੰਦ ਕਰ ਰਹੀ ਹੈ, ਜਿਸ ਤੋਂ ਬਾਅਦ ਕਈ ਕਰਮਚਾਰੀਆਂ ਨੇ ਕੰਪਨੀ ਛੱਡ ਦਿੱਤੀ।

ਇੱਕ ਰਿਪੋਰਟ ਮੁਤਾਬਕ ਮਸਕ ਨੇ ਕਰਮਚਾਰੀਆਂ ਨੂੰ ਵੀਰਵਾਰ ਸ਼ਾਮ 5 ਵਜੇ ਤੱਕ ਇਹ ਫੈਸਲਾ ਕਰਨ ਲਈ ਦਿੱਤਾ ਸੀ ਕਿ ਉਹ ਟਵਿੱਟਰ ਛੱਡਣਾ ਚਾਹੁੰਦੇ ਹਨ ਜਾਂ ਕੰਪਨੀ ਨਾਲ ਰਹਿਣਾ ਚਾਹੁੰਦੇ ਹਨ। ਜਿਸ ਤੋਂ ਬਾਅਦ ਸੈਂਕੜੇ ਕਰਮਚਾਰੀਆਂ ਨੇ ਕੰਪਨੀ ਨੂੰ ਅਲਵਿਦਾ ਕਹਿਣ ਅਤੇ ਤਿੰਨ ਮਹੀਨਿਆਂ ਲਈ ਮੁਆਵਜ਼ਾ ਲੈਣ ਦਾ ਫੈਸਲਾ ਕੀਤਾ।

ਐਲੋਨ ਮਸਕ ਜਾਰੀ ਰਿਹਾ
ਐਲੋਨ ਮਸਕ ਜਾਰੀ ਰਿਹਾ

ਮਸਕ ਦੀ ਟੀਮ ਨੇ ਟਵਿੱਟਰ ਦੇ ਕੰਮਾਂ ਲਈ ਅਹਿਮ ਮੰਨੇ ਜਾਂਦੇ ਕਰਮਚਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਤਾਂ ਜੋ ਉਨ੍ਹਾਂ ਨੂੰ ਰਹਿਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਰਿਪੋਰਟ ਮੁਤਾਬਕ ਕਿਹਾ ਗਿਆ ਹੈ “ਆਪਣੀ ਗੱਲ ਰਖਦੇ ਹੋਏ ਮਸਕ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਕਿਵੇਂ ਜਿੱਤਣਾ ਹੈ ਅਤੇ ਜੋ ਜਿੱਤਣਾ ਚਾਹੁੰਦੇ ਹਨ, ਉਨ੍ਹਾਂ ਨੂੰ ਰੁਕੇ ਰਹਿਣਾ ਚਾਹਦਾ ਹੈ।”

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸੇ ਤਰ੍ਹਾਂ ਦੀ ਇੱਕ ਮੀਟਿੰਗ ਵਿੱਚ ਕੁਝ ਕਰਮਚਾਰੀ ਰੂਸ ਵਿੱਚ ਸੈਨ ਫਰਾਂਸਿਸਕੋ ਦਫਤਰ ਵਿੱਚ ਇੱਕ ਕਾਨਫਰੰਸ ਕਾਲ ‘ਤੇ ਸਨ, ਜਦੋਂਕਿ ਦੂਸਰੇ ਵੀਡੀਓ ਕਾਨਫਰੰਸਿੰਗ ਰਾਹੀਂ ਜੁੜੇ ਹੋਏ ਸਨ। ਪਰ ਜਿਵੇਂ ਹੀ ਸ਼ਾਮ 5 ਵਜੇ ਦੀ ਸਮਾਂ ਸੀਮਾ ਲੰਘ ਗਈ, ਉਵੇਂ ਹੀ ਕੁਝ ਨੇ ਫੋਨ ਕੱਟਣਾ ਸ਼ੁਰੂ ਕਰ ਦਿੱਤਾ। ਇਹ ਸਭ ਉਦੋਂ ਹੋਇਆ ਜਦੋਂ ਖੁਦ ਐਲਨ ਮਸਕ ਮੀਟਿੰਗ ਵਿੱਚ ਬੋਲ ਰਹੇ ਹਨ। ਰਿਪੋਰਟ ਮੁਤਾਬਕ, ਮੀਟਿੰਗ ਛੱਡਣ ਵਾਲਿਾਂ ਨੂੰ ਟਵਿੱਟਰ ਤੋਂ ਕੱਢਣ ਦਾ ਫੈਸਲਾ ਕੀਤਾ ਹੈ। ਪਿਛਲੇ ਕੁਝ ਹਫਤਿਆਂ ਵਿੱਚ ਮਸਕ ਅਕਸਰ ਜਨਤਕ ਤੌਰ ‘ਤੇ ਟਵੀਟਸ ਰਾਹੀਂ ਵਿਰੋਧ ਜਾਂ ਅਸਹਿਮਤ ਹੋਣ ਵਾਲਿਆਂ ਨੂੰ ਕੱਢ ਰਹੇ ਹਨ।

ਇਹ ਵੀ ਪੜ੍ਹੋ : 720 ਡਿਗਰੀ ਸੈਲਸੀਅਸ ਉਬਲਦੇ ਐਲੂਮੀਨੀਅਮ ਟੱਬ ‘ਚ ਡਿੱਗਿਆ ਬੰਦਾ, ਹਿੰਮਤ ਨਾਲ ਮੌਤ ਨੂੰ ਦਿੱਤੀ ਮਾਤ!

ਟਵਿੱਟਰ ਦੇ ਨਵੇਂ ਬੌਸ ਐਲਨ ਮਸਕ ਨੇ ਕਿਹਾ ਹੈ ਕਿ ਉਹ ਸੋਸ਼ਲ ਮੀਡੀਆ ਕੰਪਨੀ ਦੇ ਭਵਿੱਖ ਨੂੰ ਲੈ ਕੇ ਜ਼ਿਆਦਾ ਚਿੰਤਤ ਨਹੀਂ ਹਨ ਕਿਉਂਕਿ ਕੰਪਨੀ ਦੇ ਨਾਲ ਵਧੀਆ ਲੋਕ ਹਨ। ਦਰਅਸਲ ਮਸਕ ਵੱਲੋਂ ਦਿੱਤੀ ਗਈ ਸਮਾਂ ਸੀਮਾ ਤੋਂ ਬਾਅਦ ਸੈਂਕੜੇ ਕਰਮਚਾਰੀਆਂ ਨੇ ਕੰਪਨੀ ਛੱਡ ਦਿੱਤੀ ਹੈ। ਕੰਪਨੀ ਦੇ ਇਕ ਯੂਜ਼ਰ ਨੇ ਟਵੀਟ ਕਰਕੇ ਮਸਕ ਨੂੰ ਪੁੱਛਿਆ, ”ਇਸਦਾ ਕੀ ਮਤਲਬ ਹੈ ਜਦੋਂ ਲੋਕ ਕਹਿੰਦੇ ਹਨ ਕਿ ਟਵਿੱਟਰ ਬੰਦ ਹੋਣ ਜਾ ਰਿਹਾ ਹੈ।” ਇਸ ਦੇ ਜਵਾਬ ‘ਚ ਮਸਕ ਨੇ ਟਵੀਟ ਕੀਤਾ, ”ਸਭ ਤੋਂ ਵਧੀਆ ਲੋਕ ਟਵਿੱਟਰ ‘ਤੇ ਰਹਿ ਰਹੇ ਹਨ। ਮੈਨੂੰ ਖਾਸ ਫਿਕਰ ਨਹੀਂ ਹੈ।”

ਦੱਸਿਆ ਗਿਆ ਕਿ ਟਵਿੱਟਰ ਨੇ ਈਮੇਲ ਰਾਹੀਂ ਇਹ ਵੀ ਐਲਾਨ ਕੀਤਾ ਹੈ ਕਿ ਉਹ ਸੋਮਵਾਰ ਤੱਕ ਆਪਣੇ ਦਫਤਰ ਦੀਆਂ ਇਮਾਰਤਾਂ ਬੰਦ ਰੱਖੇਗਾ ਅਤੇ ਕਰਮਚਾਰੀਆਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮਸਕ ਅਤੇ ਉਨ੍ਹਾਂ ਦੇ ਸਲਾਹਕਾਰ ਕੁਝ ਮਹੱਤਵਪੂਰਨ ਕਰਮਚਾਰੀਆਂ ਨੂੰ ਕੰਪਨੀ ਛੱਡਣ ਤੋਂ ਰੋਕਣ ਲਈ ਮੀਟਿੰਗਾਂ ਕਰਨਗੇ।

ਵੀਡੀਓ ਲਈ ਕਲਿੱਕ ਕਰੋ -:


Leave a Comment