
ਨਵੀਂ ਦਿੱਲੀ, 19 ਨਵੰਬਰ (ਪੰਜਾਬ ਮੇਲ)- ਇਥੇ ਤਿਹਾੜ ਜੇਲ੍ਹ ਵਿਚ ਆਮ ਆਦਮੀ ਪਾਰਟੀ ਆਗੂ ਸਤਿੰਦਰ ਜੈਨ ਦੇ ਮੰਜੇ ਉੱਤੇ ਲੇਟਣ ਅਤੇ ਪੈਰਾਂ ਦੀ ਮਾਲਸ਼ ਕਰਵਾਉਣ ਦੀਆਂ ਕਥਿਤ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ| ਜੈਨ (58), ਜੋ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਨਿਆਂਇਕ ਹਿਰਾਸਤ ਵਿਚ ਹੈ, ਨੂੰ ਵੀਡੀਓ ਵਿਚ ਕੁਝ ਦਸਤਾਵੇਜ਼ਾਂ ਪੜ੍ਹਦੇ ਅਤੇ ਚਿੱਟੇ ਟੀ-ਸ਼ਰਟ ਨਾਲ ਆਪਣੀਆਂ ਲੱਤਾਂ ਦੀ ਮਾਲਸ਼ ਕਰਵਾਉਂਦੇ ਦੇਖਿਆ ਜਾ ਸਕਦਾ ਹੈ| ਇਸ ਮਾਮਲੇ ’ਤੇ ਤਿਹਾੜ ਪ੍ਰਸ਼ਾਸਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ| ਦਿੱਲੀ ਜੇਲ੍ਹ ਵਿਭਾਗ ‘ਆਪ’ ਦੀ ਅਗਵਾਈ ਵਾਲੀ ਸ਼ਹਿਰੀ ਸਰਕਾਰ ਦੇ ਅਧੀਨ ਆਉਂਦਾ ਹੈ| ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਇੱਥੇ ਅਦਾਲਤ ਵਿਚ ਦਾਅਵਾ ਕੀਤਾ ਸੀ ਕਿ ਤਿਹਾੜ ਜੇਲ੍ਹ ਵਿਚ ਜੈਨ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਹਨ|
