ਅੰਮ੍ਰਿਤਸਰ-ਅਹਿਮਦਾਬਾਦ ਵਿਚਾਲੇ ਸ਼ੁਰੂ ਹੋਵੇਗੀ ਸਿੱਧੀ ਉਡਾਣ, 1 ਦਸੰਬਰ ਤੋਂ ਹਫਤੇ ‘ਚ ਚੱਲੇਗੀ 3 ਦਿਨ Daily Post Live


ਅੰਮ੍ਰਿਤਸਰ-ਅਹਿਮਦਾਬਾਦ ਵਿਚਾਲੇ ਸ਼ੁਰੂ ਹੋਵੇਗੀ ਸਿੱਧੀ ਉਡਾਣ, 1 ਦਸੰਬਰ ਤੋਂ ਹਫਤੇ ‘ਚ ਚੱਲੇਗੀ 3 ਦਿਨ

ਇੰਡੀਗੋ ਏਅਰਲਾਈਨਜ਼ ਦੀ ਨਵੀਂ ਉਡਾਣ 1 ਦਸੰਬਰ ਤੋਂ ਪੰਜਾਬ ਦੇ ਅੰਮ੍ਰਿਤਸਰ ਤੋਂ ਗੁਜਰਾਤ ਦੇ ਅਹਿਮਦਾਬਾਦ ਲਈ ਉਡਾਣ ਭਰੇਗੀ। ਇੰਡੀਗੋ ਨੇ ਦੋਵਾਂ ਸ਼ਹਿਰਾਂ ਵਿਚਾਲੇ ਹਫਤੇ ‘ਚ ਤਿੰਨ ਵਾਰ ਉਡਾਣਾਂ ਚਲਾਉਣ ਦਾ ਫੈਸਲਾ ਕੀਤਾ ਹੈ। ਇੰਡੀਗੋ ਏਅਰਲਾਈਨਜ਼ ਨੇ ਇਹ ਫੈਸਲਾ ਉਦੋਂ ਲਿਆ ਹੈ ਜਦੋਂ ਸਪਾਈਸ ਜੈੱਟ ਨੇ ਦੋਵਾਂ ਸ਼ਹਿਰਾਂ ਵਿਚਾਲੇ ਉਡਾਣਾਂ ਬੰਦ ਕਰ ਦਿੱਤੀਆਂ ਹਨ।

ਇੰਡੀਗੋ ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਅਨੁਸਾਰ ਏਅਰਲਾਈਨ 1 ਦਸੰਬਰ ਤੋਂ ਹਫ਼ਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਅੰਮ੍ਰਿਤਸਰ ਤੋਂ ਅਹਿਮਦਾਬਾਦ ਲਈ ਉਡਾਣ ਭਰੇਗੀ।

ਅੰਮ੍ਰਿਤਸਰ-ਅਹਿਮਦਾਬਾਦ ਵਿਚਾਲੇ ਸ਼ੁਰੂ ਹੋਵੇਗੀ ਸਿੱਧੀ ਉਡਾਣ, 1 ਦਸੰਬਰ ਤੋਂ ਹਫਤੇ ‘ਚ ਚੱਲੇਗੀ 3 ਦਿਨ

ਇਹ ਉਡਾਣ ਅੰਮ੍ਰਿਤਸਰ ਤੋਂ ਸ਼ਾਮ 7:25 ‘ਤੇ ਉਡਾਣ ਭਰੇਗੀ ਅਤੇ ਰਾਤ 9:35 ‘ਤੇ ਗੁਜਰਾਤ ਦੇ ਅਹਿਮਦਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇਗੀ। ਇਸੇ ਤਰ੍ਹਾਂ ਇਹ ਫਲਾਈਟ ਅਹਿਮਦਾਬਾਦ ਤੋਂ ਸ਼ਾਮ 4:50 ‘ਤੇ ਉਡਾਨ ਭਰੇਗੀ ਅਤੇ ਸ਼ਾਮ 6:55 ‘ਤੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇਗੀ।


ਪੋਸਟ ਵਿਯੂਜ਼:
9

Leave a Comment