ਅਮਰੀਕਾ ਵਿੱਚ ਸਿੱਖ ਵਿਦਿਆਰਥੀ ਕਾਲਜ ਵਿੱਚ ਕਿਰਪਾਨ ਪਹਿਨ ਸਕਦੇ ਹਨ Daily Post Live


ਅਮਰੀਕਾ ਵਿੱਚ ਪੜ੍ਹ ਰਹੇ ਸਿੱਖ ਸਟੂਡੈਂਟਸ ਹੁਣ ਐਜੂਕੇਸ਼ ਇੰਸਟੀਚਿਊਟ ਵਿੱਚ ਕਿਰਪਾਨ (ਸਿਰੀ ਸਾਹਿਬ-ਧਰਮ ਦੀ ਇੱਕ ਨਿਸ਼ਾਨੀ) ਪਹਿਨ ਸਕਣਗੇ। ਯੂਨੀਵਰਸਿਟੀ ਨੇ ਆਪਣੀ ਵੈਪਨਸ ਆਨ ਕੈਂਪਸ ਪਾਲਿਸੀ ਨੂੰ ਅਪਡੇਟ ਕੀਤੀ ਹੈ। ਇਹ ਫੈਸਲਾ ਦੋ ਮਹੀਨੇ ਪਹਿਲਾਂ ਹੋਈ ਇੱਕ ਸਿੱਖ ਸਟੂਡੈਂਟ ਦੀ ਗ੍ਰਿਫਤਾਰੀ ਮਗਰੋਂ ਲਿਆ ਗਿਆ ਹੈ।

ਸਤੰਬਰ ‘ਚ ਨਾਰਥ ਕੈਰੋਲਿਨਾ ਯੂਨੀਵਰਸਿਟੀ ਵਿੱਚ ਇੱਕ ਸਿੱਖ ਵਿਦਿਆਰਥੀ ਸਿਰੀ ਸਾਹਿਬ ਪਾ ਕੇ ਪਹੁੰਚਿਆ ਸੀ, ਪਰ ਉਥੇ ਉਸ ਨੂੰ ਸਿਰੀ ਸਾਹਿਬ ਲਾਹੁਣ ਲਈ ਕਿਹਾ ਗਿਆ। ਅਜਿਹਾ ਨਹੀਂ ਕਰਨ ‘ਤੇ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਸੀ।

ਅਮਰੀਕਾ ਵਿੱਚ ਸਿੱਖ ਵਿਦਿਆਰਥੀ
ਅਮਰੀਕਾ ਵਿੱਚ ਸਿੱਖ ਵਿਦਿਆਰਥੀ

ਵੀਰਤਾ ਅਤੇ ਹਿੰਮਤ ਦੀ ਨਿਸ਼ਾਨੀ ਸਮਝੇ ਜਾਣ ਵਾਲੇ ਕਿਰਪਾਣ ਨੂੰ ਸਿੱਖ ਅਕਸਰ ਲੱਕ ‘ਤੇ ਲਟਕਾਉਂਦੇ ਹਨ ਜਾਂ ਫਿਰ ਜਾਂ ਫਿਰ ਬੈਗ ਆਦਿ ਵਿੱਚ ਰਖਦੇ ਹਨ। ਇਹ ਛੋਟੀ ਤਲਵਾਰ ਵਾਂਗ ਦਿਸਦਾ। ਕੁਝ ਲੋਕ ਅੱਜਕਲ੍ਹ ਕਿਰਪਾਣ ਦੀ ਥਾਂ ਛੋਟੇ ਚਾਕੂ ਵੀ ਰਖਦੇ ਹਨ। ਯੂਨੀਵਰਸਿਟੀ ਦੀ ਨਵੀਂ ਪਾਲਿਸੀ ਦੇ ਮੁਤਾਬਕ ਕਿਰਪਾਣ ਦੀ ਲੰਬਾਈ 3 ਇੰਚ ਤੋਂ ਘੱਟ ਹੋਣੀ ਚਾਹੀਦੀ।

ਯੂਨੀਵਰਸਿਟੀ ਦੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਦਿ ਸਿੱਖ ਕੋਏਲਿਸ਼ਨ ਅਤੇ ਗਲੋਬਲ ਸਿੱਖ ਕਾਊਂਸਲ ਸਣੇ ਕਈ ਸਿੱਖ ਲੀਡਰਸ ਦੇ ਨਾਲ ਚਰਚਾ ਕਰਨ ਤੋਂ ਬਾਅਦ ਪੁਰਾਣੀ ਪਾਲਿਸੀ ਵਿੱਚ ਬਦਲਾਅ ਕੀਤੇ ਗਏ ਹਨ।

ਇਹ ਵੀ ਪੜ੍ਹੋ : ਮਸਕ ਦੇ ਐਲਾਨ ਮਗਰੋਂ ਡੋਨਾਲਡ ਟਰੰਪ ਦੀ ਟਵਿੱਟਰ ‘ਤੇ ਵਾਪਸੀ, 22 ਮਹੀਨੇ ਬਾਅਦ ਅਕਾਊਂਟ ਬਹਾਲ

ਯੂਨੀਵਰਸਿਟੀ ਚਾਂਸਲਰ ਸ਼ੇਰੋਨ ਐੱਲ ਗੈਬਰ ਅਤੇ ਚੀਫ ਡਾਇਵਰਸਿਟੀ ਆਫੀਸਰ ਬ੍ਰੈਂਡਨ ਐੱਲ ਵੋਲਫ ਨੇ ਕਿਹਾ ਕਿ ਕਿਰਪਾਣ ਰਖਣ ਵਾਲੇ ਵਿਦਿਆਰਥੀ ਦੀ ਗ੍ਰਿਫਤਾਰੀ ਲਈ ਅਸੀਂ ਮਾਫੀ ਮੰਗਦੇ ਹਨ। ਨਵੀਂ ਪਾਲਿਸੀ ਲਈ ਗਏ ਫੈਸਲੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ।

ਸਿੱਖਾਂ ਦੇ ਪਵਿੱਤਰ ਪੰਜ ਕਕਾਰਾਂ ਵਿੱਚੋਂ ਇੱਕ ਹੈ। ਗੁਰੂ ਗੋਵਿੰਦ ਸਿੰਘ ਨੇ ਸਿੱਖਾਂ ਲਈ ਪੰਜ ਚੀਜ਼ਾਂ ਲਾਜ਼ਮੀ ਕੀਤੀ ਸੀ- ਕੇਸ, ਕੜਾ, ਕਿਰਪਾਣ, ਕਛਹਿਰਾ ਅਤੇ ਕੰਘਾ। ਇਨ੍ਹਾਂ ਸਾਰਿਆਂ ਨੂੰ ਸਿੱਖਾਂ ਨੂੰ ਲਾਜ਼ਮੀ ਤੌਰ ‘ਤੇ ਪਹਿਨਣਾ ਹੁੰਦਾ ਹੈ।

ਵੀਡੀਓ ਲਈ ਕਲਿੱਕ ਕਰੋ -:


Leave a Comment