ਅਕਾਲੀ ਆਗੂ ‘ਤੇ ਹਮਲਾ, Punjab news Daily Post Live


ਜਲੰਧਰ 'ਚ ਅਕਾਲੀ ਆਗੂ ਤੇ ਸਾਥੀ 'ਤੇ ਹਮਲਾ, ਗੰਭੀਰ ਹਾਲਤ 'ਚ ਹਸਪਤਾਲ ਦਾਖਲ

ਜਲੰਧਰ ਦੇ ਮਕਸੂਦਾਂ ਥਾਣੇ ਅਧੀਨ ਪੈਂਦੇ ਪਿੰਡ ਰਾਏਪੁਰ-ਰਸੂਲਪੁਰ ‘ਚ ਇਕ ਅਕਾਲੀ ਆਗੂ ਤੇ ਉਸ ਦੇ ਸਾਥੀ ‘ਤੇ ਪਿਸਤੌਲ ਨਾਲ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਲਹੂ-ਲੁਹਾਨ ਹਾਲਤ ‘ਚ ਪਠਾਨਕੋਟ ਬਾਈਪਾਸ ‘ਤੇ ਸਥਿਤ ਇਕ ਨਿੱਜੀ ਹਸਪਤਾਲ ‘ਚ ਪਹੁੰਚਾਇਆ।

ਜਿੱਥੇ ਡਾਕਟਰ ਉਨ੍ਹਾਂ ਦੇ ਇਲਾਜ ‘ਚ ਲੱਗੇ ਹੋਏ ਹਨ। ਦੈਨਿਕ ਭਾਸਕਰ ਦੀ ਖ਼ਬਰ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਆਗੂ ਪ੍ਰਿਥੀਪਾਲ ਬੱਲ ਸ਼ਰਾਬ ਤਸਕਰ ਦਲਜੀਤ ਕਾਲਾ ਦੇ ਕੰਮ ਵਿੱਚ ਅੜਿੱਕਾ ਬਣ ਰਿਹਾ ਸੀ। ਇਸ ਲੜਾਈ ਵਿੱਚ ਦਲਜੀਤ ਕਾਲਾ ਨੇ ਪ੍ਰਿਥੀਪਾਲ ਅਤੇ ਉਸਦੇ ਸਾਥੀ ਮਨਦੀਪ ਨੂੰ ਗੋਲੀ ਮਾਰ ਦਿੱਤੀ। ਗੋਲੀ ਚਲਾਉਣ ਲਈ ਦਲਜੀਤ ਸਿੰਘ ਉਰਫ਼ ਕਾਲਾ ਇਕੱਲਾ ਨਹੀਂ ਆਇਆ ਸੀ, ਸਗੋਂ ਉਸ ਦੇ ਨਾਲ ਪਿੰਡ ਦੇ ਹੀ ਪਿਆਰਦੀਪ ਪਾਰੀ ਅਤੇ ਮਿੰਦੂ ਸਮੇਤ ਚਾਰ ਸਾਥੀ ਵੀ ਸਨ।

ਦੱਸਿਆ ਜਾ ਰਿਹਾ ਹੈ ਕਿ ਕਾਲਾ ਅਤੇ ਉਸ ਦੇ ਇਕ ਸਾਥੀ ਨੇ ਹੀ ਪ੍ਰਿਥੀ ਅਤੇ ਉਸ ਦੇ ਸਾਥੀ ਮਨਦੀਪ ਨੂੰ ਗੋਲੀਆਂ ਮਾਰ ਦਿੱਤੀਆਂ। ਜਿਸ ਸਮੇਂ ਇਹ ਹਮਲਾ ਹੋਇਆ ਉਸ ਸਮੇਂ ਪ੍ਰਿਥੀਪਾਲ ਆਪਣੇ ਦੋਸਤ ਮਨਦੀਪ ਦੀ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੀ ਦੁਕਾਨ ‘ਤੇ ਬੈਠਾ ਸੀ।

ਮਨਦੀਪ ਸ਼ਾਮ ਨੂੰ ਸਾਰਾ ਹਿਸਾਬ ਜੋੜ ਰਿਹਾ ਸੀ। ਇਸ ਦੌਰਾਨ ਕਾਰ ‘ਚ ਆਏ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਪੁਲਿਸ ਨੇ ਗੋਲੀਬਾਰੀ ਦੀ ਘਟਨਾ ਸਬੰਧੀ ਦੋਵਾਂ ਜ਼ਖ਼ਮੀਆਂ ਦੇ ਬਿਆਨਾਂ ’ਤੇ ਦਲਜੀਤ ਸਿੰਘ ਕਾਲਾ ਅਤੇ ਉਸ ਦੇ ਸਾਥੀ ਖ਼ਿਲਾਫ਼ ਧਾਰਾ 307 ਤਹਿਤ ਇਰਾਦਾ-ਏ-ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਅਜੇ ਤੱਕ ਹਮਲਾਵਰ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਕਰਨ ਤੋਂ ਬਾਅਦ ਦੋਵੇਂ ਫਰਾਰ ਹੋ ਗਏ ਹਨ, ਜਿਨ੍ਹਾਂ ਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।ਅਕਾਲੀ ਆਗੂ ਪ੍ਰਿਥੀਪਾਲ ਬੱਲ ‘ਤੇ ਹਮਲਾ ਕਰਨ ਵਾਲਾ ਦਲਜੀਤ ਸਿੰਘ ਕਾਲੀ ਸ਼ਰਾਬ ਦਾ ਤਸਕਰ ਹੈ। ਪ੍ਰਿਥੀਪਾਲ ਉਸ ਨੂੰ ਸ਼ਰਾਬ ਦੀ ਤਸਕਰੀ ਕਰਨ ਤੋਂ ਰੋਕਦਾ ਸੀ। ਇਸ ਲੜਾਈ ਵਿੱਚ ਉਸਨੇ ਆਪਣੇ ਸਾਥੀਆਂ ਸਮੇਤ ਹਮਲਾ ਕੀਤਾ।

Leave a Comment